ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. अ्ग. ਧਾ- ਜਾਣਾ. ਪ੍ਰਵੇਸ਼ ਕਰਨਾ। ੨. ਸੰ. ਅਗਿਨ ਦਾ ਸੰਖੇਪ। ੩. ਸੰ. अज्ञ- ਅਗ੍ਯ. ਵਿ- ਅਗ੍ਯਾਨੀ. "ਜ੍ਯੋਂ ਤਗ ਆਗੇ ਅਗ ਅਰਗਾਈ." (ਨਾਪ੍ਰ) ਜਿਵੇਂ ਤਤ੍ਵਗ੍ਯਾਨੀ ਅੱਗੇ ਅਗ੍ਯਾਨੀ ਚੁੱਪ ਹੋ ਜਾਂਦਾ ਹੈ। ੪. ਸੰ. अग. ਵਿ- ਜੋ ਚਲਦਾ ਨਹੀਂ. ਅਚਲ। ੫. ਸੰਗ੍ਯਾ- ਪਹਾੜ। ੬. ਬਿਰਛ. ਦਰਖਤ। ੭. ਸੰ. ਅਗ੍ਰ. ਅਗਲਾ ਭਾਗ. ਅੱਗਾ। ੮. ਵਿ- ਪਹਿਲਾ. ਪ੍ਰਥਮ। ੯. ਪ੍ਰਧਾਨ. ਮੁਖੀਆ. ੧੦. ਕ੍ਰਿ. ਵਿ- ਅੱਗੇ. "ਅਗ ਤਬ ਚਾਲਾ." (ਦੱਤਾਵ) ਅੱਗੇ ਨੂੰ ਤੁਰਿਆ.


ਸੰ. ਅਗ੍ਰਾਹ੍ਯ. ਵਿ- ਜੋ ਫੜਿਆ ਨਾ ਜਾ ਸਕੇ. ਜੋ ਗ੍ਰਹਣ ਨਾ ਕੀਤਾ ਜਾਵੇ. "ਮੇਰੇ ਠਾਕੁਰ ਅਗਹ ਅਤੋਲੇ." (ਗਉ ਮਃ ੫) ੨. ਅਗਾਧ. ਅਥਾਹ. "ਰਸਨਾ ਅਗਹ ਅਗਹ ਗੁਨ ਰਾਤੀ." (ਬਿਲਾ ਮਃ ੫) ੩. ਸੰਗ੍ਯਾ- ਪ੍ਰਾਣ, ਜਿਨ੍ਹਾਂ ਦਾ ਰੋਕਣਾ ਕਠਨ ਹੈ. "ਅਗਹ ਗਹੈ ਗਹਿ ਗਗਨ ਰਹਾਈ." (ਗਉ ਬਾਵਨ ਕਬੀਰ) ੪. ਮਨ, ਜੋ ਅਗ੍ਰਾਹ੍ਯ ਹੈ. ਜਿਸ ਦਾ ਫੜਨਾ (ਰੋਕਣਾ) ਬਹੁਤ ਔਖਾ ਹੈ.


ਵਾ- ਅਗ੍ਰਾਹ੍ਯ ਦਾ ਗ੍ਰਹਿਣ. ਜੋ ਮਨ ਇੰਦ੍ਰੀਆਂ ਤੋਂ ਪਰੇ ਹੈ, ਉਸਦਾ ਧ੍ਯਾਨ "ਅਗਹ ਗਹਣ ਭ੍ਰਮ ਭ੍ਰਾਂਤਿ ਦਹਣ." (ਸਵੈਯੇ ਮਃ ੫. ਕੇ) ੨. ਮਨ ਦਾ ਠਹਿਰਾਉਣਾ.


ਸੰ. ਅਗ੍ਰਹਾਯਣ. ਹਾਯਨ (ਵਰ੍ਹੇ) ਦਾ ਮੁੱਢ. ਮੱਘਰ ਦਾ ਮਹੀਨਾ. ਪੁਰਾਣੀ ਰੀਤਿ ਅਨੁਸਾਰ ਸਾਲ ਦਾ ਆਰੰਭ ਮੱਘਰ ਤੋਂ ਹੁੰਦਾ ਸੀ, ਇਸੇ ਕਾਰਣ ਅਗ੍ਰਹਾਯਣ ਨਾਉਂ ਹੋਇਆ। ੨. ਅਗ੍ਰ- ਅਯਨ. ਅਯਨ ਆਰੰਭ ਦਾ ਪਹਿਲਾ ਮਹੀਨਾ. "ਕਾਤਕ ਬਿਤ੍ਯੋ ਸੁ ਅਗਹਨ ਆਵਾ." (ਗੁਪ੍ਰਸੂ)


ਦੇਖੋ, ਅਗਹ.


ਦੇਖੋ, ਅਗਹ। ੨. ਕ੍ਰਿ. ਵਿ- ਅੱਗੇ ਤੋਂ. ਅੱਗੋਂ. ਸਾਮ੍ਹਣਿਓਂ. ਮੁਹਰਿਓਂ. ਸਨਮੁਖੋਂ. "ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾਂ ਛਪਾਵੈ." (ਗਉ ਮਃ ੧)#੩. ਸੰਗ੍ਯਾ- ਆਉਣ ਵਾਲਾ ਸਮਾਂ. ਭਵਿਸ਼੍ਯ. "ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ." (ਸ. ਫਰੀਦ)


ਵਿ- ਅਗਾਧਤਾ ਵਾਲਾ. ਬੇਅੰਤਤਾ ਧਾਰਣ ਕਰਤਾ। ੨. ਅਗਹ ਅਤੇ ਊਚਾ. "ਥਾਹ ਨਹੀਂ ਅਗਹੂਚਾ." (ਦੇਵ ਮਃ ੫)