ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਉਠਾਈ. ਉਚਾਈ. ਚੁੱਕੀ। ੨. ਵਿ- ਚਾਉ ਵਾਲਾ. ਉਮੰਗੀ. ਉਤਸ਼ਾਹੀ.


ਵਿ- ਉਤਸ਼ਾਹੀ. ਆਨੰਦੀ. ਚਉਵਾਲਾ. "ਸਜਣੁ ਮੈਡਾ ਚਾਈਆ." (ਵਾਰ ਮਾਰੂ ੨. ਮਃ ੫)


ਡਿੰਗ. ਸੰਗ੍ਯਾ- ਪ੍ਰਿਥਿਵੀ. ਜ਼ਮੀਨ। ੨. ਫ਼ਾ. [چاشنی] ਚਾਸ਼ਨੀ. ਸੰਗ੍ਯਾ- ਚੱਖਣ ਦੀ ਵਸ੍‍ਤੁ। ੩. ਪਕਾਕੇ ਗਾੜ੍ਹਾ ਕੀਤਾ ਸ਼ਰਬਤ, ਜਿਸ ਵਿੱਚ ਡੋਬਕੇ ਜਲੇਬੀ ਆਦਿ ਮਿਠਾਈ ਬਣਾਈਦੀ ਹੈ. ਦੇਖੋ, ਸੰ ਚਸ ਧਾ। ੪. ਸੁਵਰਣ (ਸੋਨੇ) ਅਤੇ ਚਾਂਦੀ ਦੀ ਰੰਗਤ, ਜਿਸ ਤੋਂ ਧਾਤੁ ਦੀ ਨਿਰਮਲਤਾ ਜਾਣੀ ਜਾਵੇ.


ਡਿੰਗ. ਸੰਗ੍ਯਾ- ਚਾਸ (ਜ਼ਮੀਨ) ਨੂੰ ਪਾੜਨ ਵਾਲਾ, ਹਲਵਾਹਕ. ਕਿਰਸਾਨ। ੨. ਲੋਹੇ ਦਾ ਫਾਲਾ, ਜੋ ਹਲ ਅੱਗੇ ਲੱਗਾ ਹੁੰਦਾ ਹੈ.


ਸੰਗ੍ਯਾ- ਇੱਛਾ. ਅਭਿਲਾਖਾ. "ਚਾਹਹਿ ਤੁਝਹਿ ਦਇਆਰ!" (ਆਸਾ ਛੰਤ ਮਃ ੫) ੨. ਚਿਤਵਨ. ਦ੍ਰਿਸ੍ਟਿ. ਨਜਰ. "ਚਾਹ ਰਹੈ ਚਿੱਤ ਮੇ ਕ੍ਰਿਪਾ ਕੀ ਏਕ ਚਾਹ ਕੀ." (੫੨ ਕਵਿ) ੩. ਫ਼ਾ. [چاہ] ਖੂਹ. ਕੂਪ। ੪. ਦੇਖੋ, ਚਾਯ.