ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਫੁਕਾਰਾ. "ਫਣੰ ਫਟੱਕੈ ਫੇਣਕਾ ਫੁੰਤਕਾਰੰ." (ਜਨਮੇਜਯ)


ਸੰਗ੍ਯਾ- ਫੂੰਦਨਾ. ਫੁੱਲ ਦੇ ਆਕਾਰ ਦਾ ਰੇਸ਼ਮ ਅਥਵਾ ਸੂਤ ਦਾ ਗੁੱਛਾ। ੨. ਸੂਤ ਦੀ ਕੂਚੀ. ਰਜੋਹਰਾ. "ਲਕੀ ਕਾਸੇ ਹਥੀ ਫੁੰਮਣ." (ਵਾਰ ਮਾਝ ਮਃ ੧) ਢੂੰਡੀਏ ਹੱਥ ਵਿੱਚ ਫੁੰਮਣ, ਜਿਸ ਦਾ ਨਾਮ ਰਜੋਹਣਾ (ਰਜੋਹਰਾ) ਹੈ, ਇਸ ਲਈ ਰੱਖਦੇ ਹਨ ਕਿ ਉਸ ਨਾਲ ਜ਼ਮੀਨ ਤੋਂ ਜੀਵ ਹਟਾ ਦਿੱਤੇ ਜਾਣ, ਜਿਸ ਕਰਕੇ ਹਿੰਸਾ ਦੋਸ ਤੋਂ ਬਚਾਉ ਹੋਵੇ.


ਵਿ- ਖਿੰਡੇ ਖੁੱਸੇ. "ਕੂਚ ਬਿਚਾਰੇ ਫੂਏ ਫਾਲ." ( ਗੌਂਡ ਕਬੀਰ) ਤਾਣੀ ਸਾਫ ਕਰਨ ਦੇ ਕੁੱਚ ਖਿੰਡੇ ਖੁੱਸੇ ਪਏ ਹਨ.


ਸੰਗ੍ਯਾ- ਸੁੱਕਾ ਅਤੇ ਖਿੰਡਿਆ ਹੋਇਆ ਘਾਹ। ੨. ਕੂੜਾ.


ਦੇਖੋ, ਨਫੂਸੀ.


ਕ਼ਤਰਾ (zrop) ੨. ਸਿੰਧੀ. ਜੁਆਨੀ ਅਤੇ ਧਨ ਦਾ ਮਦ.