ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਹਿਸੀ. ਭੈਂਸ. ਮੈਂਹ। ੨. ਮਧ੍ਯ. ਮਧ੍ਯਹੀ.


ਮਧ੍ਯ. ਵਿੱਚ ਭੀਤਰ. ਅੰਦਰ. "ਹਠ ਮਝਾਹੂ ਮਾਪਿਰੀ." (ਸ੍ਰੀ ਛੰਤ ਮਃ ੫) ਮੇਰਾ ਪਿਆਰਾ ਹੱਟ (ਦਿਲ) ਅੰਦਰ ਹੈ. "ਡਿਠਾ ਹਭ ਮਝਾਹਿ." (ਮਃ ੫. ਵਾਰ ਮਾਰੂ ੨) "ਬਿਮਲ ਮਝਾਰਿ ਬਸਸਿ ਨਿਰਮਲ ਜਲ." (ਮਾਰੂ ਮਃ ੧) "ਮਨਮੁਖ ਭਰਮੈ ਮਝਿ ਗੁਬਾਰ. (ਬਸੰ ਅਃ ਮਃ ੧) "ਸਰੀਤਾ ਮਝੀਹ." (ਦੱਤਾਵ) ਸਰਿਤਾ (ਨਦੀ) ਵਿੱਚ.


ਵਿ- ਮੁਰਝਾਏਮਨ. "ਦੇਹ ਛਿਜੰਦੜੀ ਊਣ ਮਝੂਣਾ, ਗੁਰ ਸਜਣਿ ਜੀਉ ਧਰਾਇਆ." (ਮਃ ੫. ਵਾਰ ਰਾਮ ੨) ੨. ਸਿੰਧੀ. ਮਧ੍ਯ. ਅੰਦਰ.


ਮਧ੍ਯ ਮੇਂ. ਬੀਚ ਹੀ. "ਰਹੁਰੇ ਸੰਖ! ਮਝੂਰਿ." (ਸ. ਕਬੀਰ) ਹੇ ਸੰਖ! ਸਮੁੰਦਰ ਵਿੱਚ ਹੀ ਰਹੁ। ੨. ਮਤ ਵਿਸੂਰ (ਝੁਰ) ਝੁਰੇਂਵਾਂ ਨਾ ਕਰ.


ਵਿ- ਮਧ੍ਯ ਆਉਣ ਵਾਲਾ. ਵਿਚੋਲਾ। ੨. ਸੰਗ੍ਯਾ- ਕਨੈਤਾਂ ਦੀ ਇੱਕ ਜਾਤਿ। ੩. ਦੇਖੋ, ਮੰਝੇਰੂ। ੪. ਸਿੰਧੀ, ਮਾਂਝੇਰੂ. ਗੁਪਤ ਭੇਤ ਜਾਣਨ ਵਾਲਾ. ਰਾਜ਼ਦਾਂ.


ਮਧ੍ਯ ਦੇਸ਼ (ਮਾਝੇ) ਦਾ ਵਸਨੀਕ. ਦੇਖੋ, ਮਾਝਾ.


ਦੇਖੋ, ਮਝਲਾ.


ਰਥ ਅਤੇ ਗੱਡੇ ਦੇ ਮਧ੍ਯ (ਵਿਚਲੀ) ਸ਼ਕਲ ਦੀ ਸਵਾਰੀ. ਬੈਲਗੱਡੀ.


ਸੰ. ਮਠ ਸੰਗ੍ਯਾ- ਵਿਦ੍ਯਾਰਥੀ ਦੇ ਰਹਿਣ ਦਾ ਘਰ। ੨. ਦੇਵਮੰਦਿਰ। ੩. ਯੋਗੀ ਦੇ ਰਹਿਣ ਦਾ ਮਕਾਨ. ਦੇਖੋ, ਮਠ ੨। ੩. ਦੇਖੋ, ਮੱਟ ੧.