ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਆਲਾਪ ਦੇਖੋ, ਲਪ ਧਾ. "ਹੁਣ ਅਰਦਾਸ ਕੋ ਲਾਪ." (ਗੁਪ੍ਰਸੂ)


ਸੰ. लप्सिका. ਲਪਸਿਕਾ. ਸੰਗ੍ਯਾ- ਮਿੱਠੀ ਗੋਈ. ਮਿੱਠੀ ਕੜ੍ਹੀ. "ਪੂਜਹਾਰੈ ਪਾਹਨ, ਚਢਾਇ ਹਾਰੇ ਲਾਪਸੀ." (ਅਕਾਲ)


ਸੰਗ੍ਯਾ- ਖ਼ੁਸ਼ਾਮਦ ਦੀ ਗੁਫ਼ਤਗੂ. ਦੇਖੋ, ਲਪ ਅਤੇ ਆਚਾਰ. "ਕਹੀ ਲਾਪਚਾਰੀ ਸਭ ਬਾਤ." (ਗੁਪ੍ਰਸੂ)


ਕ੍ਰਿ- ਕੱਟਣਾ. ਕਤਰਨਾ. ਵੱਢਣਾ. ਤਰਾਸ਼ਨਾ.