ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਹਲਕ (ਅਲਰ੍‍ਕ) ਦੀ ਬੀਮਾਰੀ ਸਹਿਤ ਹੋਣਾ। ੨. ਅਤ੍ਯੰਤ ਲੋਭੀ ਹੋਣਾ. ਭੱਖ ਅਭੱਖ ਸਭ ਖਾ ਜਾਣਾ.

ਵਿ- ਹੌਲਾ. ਕਮ ਬੋਝ ਵਾਲਾ। ੨. ਤੁੱਛ. ਅਦਨਾ। ੩. ਅ਼. [حلقہ] ਹ਼ਲਕ਼ਹ. ਸੰਗ੍ਯਾ- ਘੇਰਾ. ਮੰਡਲ. "ਹਲਕੇ ਦਲਕੇ ਹਲਕੇ ਕਰ ਡਾਰੇ." (ਕ੍ਰਿਸਨਾਵ) ੪. ਕਈ ਹਲਕਾਏ ਲਈ ਭੀ ਹਲਕਾ ਸ਼ਬਦ ਵਰਤਦੇ ਹਨ. ਦੇਖੋ, ਹਲਕਾਇਆ.

ਵਿ- ਹੌਲਾ. ਕਮ ਬੋਝ ਵਾਲਾ। ੨. ਤੁੱਛ. ਅਦਨਾ। ੩. ਅ਼. [حلقہ] ਹ਼ਲਕ਼ਹ. ਸੰਗ੍ਯਾ- ਘੇਰਾ. ਮੰਡਲ. "ਹਲਕੇ ਦਲਕੇ ਹਲਕੇ ਕਰ ਡਾਰੇ." (ਕ੍ਰਿਸਨਾਵ) ੪. ਕਈ ਹਲਕਾਏ ਲਈ ਭੀ ਹਲਕਾ ਸ਼ਬਦ ਵਰਤਦੇ ਹਨ. ਦੇਖੋ, ਹਲਕਾਇਆ.

ਵਿ- ਹਲਕਿਆ ਹੋਇਆ."ਅੰਤਰ ਲੋਭ ਫਿਰਹਿ ਹਲਕਾਏ." (ਆਸਾ ਮਃ ੫) ਦੇਖੋ, ਹਲਕ ੨.

ਸੰਗ੍ਯਾ- ਸੰਦੇਸ਼ਹਾਰਕ. ਹਰਕਾਰਹ. ਚਿੱਠੀਰਸਾਂ. "ਲਿਖ ਹਰਕਾਰੇ ਬਾਦਸਾਹ ਫਿਰ ਤੁਰਤ ਪਠਾਏ." (ਜੰਗਨਾਮਾ)