ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [نوالہ] ਨਿਵਾਲਾ. ਸੰਗ੍ਯਾ- ਗ੍ਰਾਸ. ਬੁਰਕੀ. ਲੁਕ਼ਮਾ.


ਖਾਨ ਪਾਨ ਦੀ ਮਿਤ੍ਰਤਾ ਵਾਲਾ। ੨. ਇੱਕਠਿਆਂ ਸ਼ਰਾਬ ਅਤੇ ਖਾਣਾ ਖਾਣ ਵਾਲਾ ਦੋਸ੍ਤ. "ਅਹੋ ਨਵਾਲੇ ਪ੍ਯਾਲੇ ਯਾਰ." (ਗੁਪ੍ਰਸੂ)


ਵਿ- ਨਵ. ਨਯਾ. ਨਵੀਨ (New)


ਚੰਦ੍ਰਮਾ ਦੇ ਮਹੀਨੇ ਦਾ ਪਹਿਲਾ ਚੰਦ. ਚਾਨਣੇ ਪੱਖ ਦੀ ਦੂਜ ਦਾ ਚੰਦ। ੨. ਦੇਖੋ, ਨਵੇਂ ਚੰਦ ਦੀ ਰਾਮ ਰਾਮ.


ਨਵ- ਅੰਬੁਦ. ਨਵਾਂ ਬੱਦਲ. ਨਯਾ ਮੇਘ.