ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

[داٶُد] David. ਇਸਰਾਈਲ ਵੰਸ਼ੀ ਜਰੂਸਲਮ ਦਾ ਇੱਕ ਬਾਦਸ਼ਾਹ, ਜੋ ਜੈਸੀ ਦਾ ਪੁਤ੍ਰ ਅਤੇ ਸੁਲੇਮਾਨ ਦਾ ਪਿਤਾ ਸੀ. ਇਸ ਦੀ ਗਿਣਤੀ ਪੈਗ਼ੰਬਰਾਂ ਵਿੱਚ ਹੈ. ਜ਼ਬੂਰ ( [زبوُر] ) ਖ਼ੁਦਾ ਵੱਲੋਂ ਇਸੇ ਨੂੰ ਪ੍ਰਾਪਤ ਹੋਇਆ ਹੈ, ਜਿਸ ਤੋਂ (Pslms of David) ਸੰਗ੍ਯਾ ਹੋਈ. ਦਾਊਦ ੭੦ ਵਰ੍ਹੇ ਦੀ ਉਮਰ ਭੋਗਕੇ ਜਰੂਸਲਮ ×× ਵਿੱਚ ਮੋਇਆ, ਜਿੱਥੇ ਉਸ ਦੀ ਕ਼ਬਰ ਵਿਦ੍ਯਮਾਨ ਹੈ. ਬਾਈਬਲ ਤੋਂ ਪ੍ਰਤੀਤ ਹੁੰਦਾ ਹੈ ਕਿ ਜਰੂਸਲਮ ਦ਼ਾਊਦ ਨੇ ਹੀ ਆਬਾਦ ਕੀਤਾ ਹੈ ਕ੍ਯੋਂਕਿ ਉਸ ਦਾ ਨਾਮ ਦਾਊਦ ਦਾ ਸ਼ਹਿਰ (City of David) ਲਿਖਿਆ ਹੈ.


ਅ਼. [داٶُدی] ਸੰਗ੍ਯਾ- ਹੁਜਰਤ ਦਾਊਦ ਦਾ ਮਤ ਧਾਰਨ ਵਾਲਾ। ੨. ਇੱਕ ਪੌਧਾ, ਜਿਸ ਨੂੰ ਸਰਦੀ ਵਿੱਚ ਅਨੇਕ ਰੰਗੇ ਫੁੱਲ ਲਗਦੇ ਹਨ, ਇਹ ਗੁਲਦਾਊਦੀ ਨਾਮ ਤੋਂ ਪ੍ਰਸਿੱਧ ਹੈ. Chrysanthemum.


[داٶدزی] ਅਥਵਾ ਦਾਊਦਜ਼ਈ. ਮਨਸੂਰ ਅਤੇ ਮੰਗੀਜ਼ਈ ਪਠਾਣਾਂ ਦੀ ਇੱਕ ਸ਼ਾਖ਼. "ਚਲੇ ਚੁੰਗ ਦਾਓਜਈ ਬੀਰ ਆਏ." (ਗੁਪ੍ਰਸੂ)


ਦੇਖੋ, ਦਾਉ। ੨. ਦੇਖੋ, ਦਾਯ.


ਸੰਗ੍ਯਾ- ਬਾਲਕ ਨੂੰ ਪਾਲਣ ਅਤੇ ਖਿਡਾਉਣ ਵਾਲਾ. "ਦਿਵਸੁ ਰਾਤਿ ਦੁਇ ਦਾਈ ਦਾਇਆ." (ਜਪੁ)


ਦੇਣ ਵਾਲਾ. ਦੇਖੋ, ਦਾਯਕ.


ਦੇਖੋ, ਦਾਜ. "ਦੋਊ ਕੁਲ ਰੀਤਿ ਕੀਨ ਦਾਇਜ ਬਹੁਤ ਦੀਨ." (ਨਾਪ੍ਰ)