ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਭਾਰ੍‍ਯਾ. ਵਹੁਟੀ. ਪਤਨੀ. ਘਰਵਾਲੀ. ਦੇਖੋ, ਭਾਰਯਾ.


ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ.


ਭਾਰਤਵਰ੍ਸ. ਭਾਰਤ ਨਾਮ ਦਾ ਵਰ੍ਸ (ਪ੍ਰਿਥਿਵੀ ਦਾ ਖੰਡ). ਭਰਤ ਰਾਜਾ ਦਾ ਦੇਸ਼.¹ ਹਿੰਦੁਸਤਾਨ. ਇੰਡੀਆ. ਦੇਖੋ, ਹਿੰਦੁਸਤਾਨ.


ਸੰਗ੍ਯਾ- ਭਾਰਤ ਦੀ ਪ੍ਰਜਾ. ਹਿੰਦੁਸਤਾਨ ਵਿੱਚ ਵਸਣ ਵਾਲੇ ਲੋਕ। ੨. ਸੰਸਕ੍ਰਿਤ ਭਾਸਾ (ਬੋੱਲੀ). ੩. ਸਰਸ੍ਵਤੀ। ੪. ਸੰਨ੍ਯਾਸੀਆਂ ਦੀ ਇੱਕ ਸੰਗ੍ਯਾ. ਦੇਖੋ, ਦਸਨਾਮ ਸੰਨ੍ਯਾਸੀ। ੫. ਦੇਖੋ, ਸ਼ੰਕਰਾਚਾਰਯ। ੬. ਭਰਤਵੰਸ਼ ਦੀ ਇਸਤ੍ਰੀ.


ਦੇਖੋ, ਭਾਰਤ। ੨. ਯੁੱਧ. ਇਹ ਸ਼ਬਦ ਯੁੱਧ ਅਰਥ ਵਿੱਚ ਕੁਰੁਕ੍ਸ਼ੇਤ੍ਰ ਵਾਲੇ ਭਰਤਵੰਸ਼ੀਆਂ ਦੇ ਜੰਗ ਤੋਂ ਆਰੰਭ ਹੋਇਆ ਹੈ.


ਦੇਖੋ, ਭਾਰਤ ੨, ਭਾਰਤਵਰਸ ਅਤੇ ਹਿੰਦੁਸਤਾਨ.


ਦੇਖੋ, ਭਾਰਤੀ.


ਭਾ (ਸ਼ੋਭਾ) ਰਦ (ਦੰਦ), "ਭਾਰਦ ਕੁੰਦ." (ਗ੍ਯਾਨ) ਚਿੱਟੀਆਂ ਕਲੀਆਂ ਵਰਗੀ ਦੰਦਾਂ ਦੀ ਸੋਭਾ. ਦੇਖੋ, ਕੁੰਦ। ੨. ਭਾਰ ਦੇਣ ਵਾਲਾ.