ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਾਵਾ ਅੱਖਰ. "ਵਵਾ ਬਾਰ ਬਾਰ ਬਿਸਨ ਸਮਾਰਿ." (ਗਉ ਬਾਵਨ ਕਬੀਰ) ੨. ਵ ਦਾ ਉੱਚਾਰਣ. ਵਕਾਰ.

ਸੰ. ਵਟ. ਬੋਹੜ. ਬਰੋਟਾ। ੨. ਸਿੰਧਾ. ਤਰੀਕਾ. ਢੰਗ। ੩. ਵਿਭੂਤਿ. ਸੰਪਦਾ। ੪. ਯੋਗ੍ਯਤਾ. ਲਯਾਕ਼ਤ। ੫. ਕ੍ਰਿਪਾ। ੬. ਵੜਨਾ ਕ੍ਰਿਯਾ ਦਾ ਅਮਰ.

ਸੰ. ਵਟ. ਬੋਹੜ. ਬਰੋਟਾ। ੨. ਸਿੰਧਾ. ਤਰੀਕਾ. ਢੰਗ। ੩. ਵਿਭੂਤਿ. ਸੰਪਦਾ। ੪. ਯੋਗ੍ਯਤਾ. ਲਯਾਕ਼ਤ। ੫. ਕ੍ਰਿਪਾ। ੬. ਵੜਨਾ ਕ੍ਰਿਯਾ ਦਾ ਅਮਰ.

ਕ੍ਰਿ- ਪ੍ਰਵੇਸ਼ ਹੋਣਾ. ਘੁਸਣਾ. ਧਸਣਾ। ੨. ਮੁਕਾਬਲਾ ਕਰਨਾ. ਤੁੱਲ ਹੋਣਾ. "ਗੁੱਛਾ ਹੋਇ ਧ੍ਰਿਕੋਨਿਆਂ ਕਿਉ ਵੜੀਐ ਦਾਖੈ? (ਭਾਗੁ) "ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂੰ ਵੜੀਐ?" (ਮਃ ੪. ਵਾਰ ਗਉ ੧) ੩. ਵਡਿਆਂਉਣਾ.

ਦੇਖੋ, ਬੜਵਾ ਅਤੇ ਬੜਵਗਾਨਿ. ਸੰਸਕ੍ਰਿਤ ਸ਼ਬਦ ਵਡਬਾ ਅਤੇ ਵਡਵਾ ਗਨਿ ਭੀ ਸਹੀ ਹੈ.