ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅਗਨਿ ਦਾ ਅੰਤ ਕਰਨ ਵਾਲਾ ਜਲ. (ਸਨਾਮਾ)


ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)


ਤੰਤ੍ਰਸ਼ਾਸਤ੍ਰ ਵਾਲੇ ਮੰਨਦੇ ਹਨ ਕਿ ਅਗਨਿ ਦੇਵਤਾ ਦਾ ਮੰਤ੍ਰ ਸਿੱਧ ਕਰਕੇ ਜੇ ਸ਼ਸਤ੍ਰ ਚਲਾਇਆ ਜਾਵੇ ਤਾਂ ਉਹ ਵੈਰੀ ਨੂੰ ਭਸਮ ਕਰ ਦਿੰਦਾ ਹੈ, ਅਰ ਅੱਗ ਦੀ ਵਰਖਾ ਹੋਣ ਲਗ ਪੈਂਦੀ ਹੈ। ੨. ਬਾਰੂਦ ਆਦਿਕ ਪਦਾਰਥਾਂ ਨਾਲ ਚੱਲਣ ਵਾਲੇ ਸ਼ਸਤ੍ਰ, ਤੋਪ, ਬੰਦੂਕ ਆਦਿ (Fire Arms). ਅਤੇ ਬੰਬ ਆਦਿ ਅਗਨਿ ਅਸਤ੍ਰ ਕਹੇ ਜਾਂਦੇ ਹਨ. ਕਿਤਨਿਆਂ ਦਾ ਖਿਆਲ ਹੈ ਕਿ ਪੁਰਾਣੇ ਸਮੇਂ ਮਹਾਂਭਾਰਤ ਆਦਿ ਦੇ ਜੰਗਾਂ ਵਿੱਚ ਇਹ ਸ਼ਸਤ੍ਰ ਵਰਤੀਦੇ ਸਨ, ਪਰ ਇਤਿਹਾਸ ਦੇ ਖੋਜੀਆਂ ਨੇ ਨਿਰਣਾ ਕੀਤਾ ਹੈ ਕਿ ਬਾਰੂਦ ਸਨ ੧੩੨੬ ਤੋਂ ਪਹਿਲਾਂ ਨਹੀਂ ਬਣਿਆ. ਬਾਰੂਦ ਨਾਲ ਚਲਾਉਣ ਵਾਲੇ ਸ਼ਾਸਤ੍ਰ ਸਨ ੧੮. ੩੪ ਅਤੇ ੫੪ ਦੇ ਵਿਚਕਾਰ ਬਣਾਏ ਗਏ ਹਨ.


ਸੰਗ੍ਯਾ- ਅੱਗ ਦਾ ਮਿਤ੍ਰ, ਵਾਯੁ. ਹਵਾ. ਪੌਣ.


ਸੰ. ਅਗ੍ਨਿਸ੍ਟੋਮ. ਸੰਗ੍ਯਾ- ਇੱਕ ਜੱਗ ਦਾ ਭੇਦ, ਜੋ ਪੰਜ ਦਿਨਾਂ ਵਿੱਚ ਸੋਮਰਸ¹ ਹਵਨ ਕਰਕੇ ਸਮਾਪਤ ਹੁੰਦਾ ਹੈ. ਇਹ ਜੱਗ ਸੁਰਗ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ. "ਅਗਨੀਹੋਤ੍ਰ ਸਟੋਮ." (ਗੁਪ੍ਰਸੂ)


ਸੰਗ੍ਯਾ- ਸੰਸਾਰ. ਜਗਤ. ਦੁੱਖਾਂ ਨਾਲ ਭਰਿਆ ਸਮੁੰਦਰ, ਜੋ ਤਪਾਉਣ ਵਾਲਾ ਹੈ. "ਅਗਨਿ ਸਾਗਰ ਜਪਿ ਉਤਰਹਿ ਪਾਰ." (ਗਉ ਮਃ ੫)


ਸੰਗ੍ਯਾ- ਅੱਗ ਵਿੱਚ ਹਵਨ ਕਰਨ ਦੀ ਕ੍ਰਿਯਾ ਘੀ ਆਦਿ ਵਸਤੂਆਂ ਦਾ ਵੇਦਮੰਤ੍ਰ ਪੜ੍ਹਕੇ ਅਗਨਿ ਵਿੱਚ ਪਾਉਣਾ, ਦੇਖੋ, ਹੋਤ੍ਰ.


ਸੰ. अग्रिहोत्रिन, ਸੰਗ੍ਯਾ- ਅਗਨਿਹੋਤ੍ਰ ਕਰਨ ਵਾਲਾ. ਦੇਖੋ, ਹੋਤ੍ਰੀ। ੨. ਦੇਖੋ, ਦੇਵਸਮਾਜ.


ਸ਼ਿਵਪੁਤ੍ਰ. ਖੜਾਨਨ. ਦੇਖੋ, ਕਾਰਤਿਕੇਯ। ੨. ਵੈਦ੍ਯਕ ਅਨੁਸਾਰ ਇੱਕ ਰਸ ਜੋ ਬਲਗਮ, ਹੈਜਾ, ਅਜੀਰਣ (ਅਨਪਚ), ਤਾਪ ਅਤੇ ਸੰਗ੍ਰਹਿਣੀ ਆਦਿ ਰੋਗਾਂ ਨੂੰ ਦੂਰ ਕਰਦਾ ਹੈ. ਇਸ ਦੇ ਬਣਾਉਣ ਦੀ ਜੁਗਤਿ ਇਹ ਹੈ:-#ਪਾਰਾ ਅਤੇ ਗੰਧਕ ਬਰਾਬਰ ਲੈ ਕੇ ਤਿੰਨ ਘੰਟੇ ਖਰਲ ਕਰੋ. ਫਿਰ ਮਿੱਠਾ ਤੇਲੀਆ ਅਤੇ ਸੁਹਾਗਾ ਪਾਰੇ ਦੇ ਬਰਾਬਰ ਅਤੇ ਕਾਲੀਆਂ ਮਿਰਚਾਂ ਅਠ ਗੁਣੀਆਂ ਲਓ. ਇਨ੍ਹਾਂ ਨਾਲ ਸੰਖ ਦੀ ਸੁਆਹ ਦੋ ਹਿੱਸੇ ਅਤੇ ਪੀਲੀ ਕੌਡੀਆਂ ਦੀ ਸੁਆਹ ਦੋ ਹਿੱਸੇ ਮਿਲਾਓ. ਇਹ ਸਭ ਬਰੀਕ ਪੀਹਕੇ ਖਰਲ ਕੀਤੇ ਪਾਰੇ ਨਾਲ ਮਿਲਾਓ. ਫਿਰ ਸਾਰੀਆਂ ਚੀਜਾਂ ਇਕੱਠੀਆਂ ਕਰਕੇ ਪੱਕੇ ਨਿੰਬੂਆਂ ਦੇ ਰਸ ਵਿੱਚ ਸੱਤ ਦਿਨ ਖਰਲ ਕਰੋ. ਜਦ ਸੁਰਮੇ ਵਰਗਾ ਬਰੀਕ ਅਤੇ ਖ਼ੁਸ਼ਕ ਹੋ ਜਾਵੇ ਤਾਂ ਸ਼ੀਸ਼ੀ ਵਿੱਚ ਪਾਕੇ ਰੱਖ ਲਓ. ਖ਼ੁਰਾਕ ਇਸ ਦੀ ਪੂਰੇ ਜੁਆਨ ਆਦਮੀ ਲਈ ਇੱਕ ਰੱਤੀ ਤੋਂ ਦੋ ਰੱਤੀ ਹੈ.


ਦੇਖੋ, ਰਾਜਪੂਤ.


ਸੰਗ੍ਯਾ- ਅਗਨਿ ਕੂਟ. ਅਗਨਿ ਕੋਣ. ਪੂਰਵ ਅਤੇ ਦੱਖਣ ਦੇ ਵਿਚਕਾਰ ਦੀ ਉਪਦਿਸ਼ਾ। ੨. ਸੰ. अग्निकुणड. ਅਗਨਿਕੁੰਡ. ਅੱਗ ਮਚਾਉਣ ਲਈ ਓਹ ਟੋਆ, ਜੋ ਹੋਮ ਅਤੇ ਜੱਗ ਕਰਨ ਲਈ ਖ਼ਾਸ ਮਿਣਤੀ ਦਾ ਬਣਾਇਆ ਜਾਂਦਾ ਹੈ. ਦੇਖੋ, ਹਮਨਕੁੰਡ। ੩. ਗਰਭਰੂਪ ਕੁੰਡ, ਜਿਸ ਵਿੱਚ ਜਠਰਾਗਨਿ ਨਿਵਾਸ ਕਰਦੀ ਹੈ. "ਅਗਨਿਕੁੰਟ ਮਹਿ ਉਰਧ ਲਿਵ ਲਾਗਾ." (ਬੈਰਾ ਮਃ ੪)


ਦੇਖੋ, ਅਗਿਨਕੁੰਟ ੨. ਅਤੇ ਹਮਨਕੁੰਡ.