ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਛੋਟਾ ਮੱਟ. ਚਾਟੀ। ੨. ਮ੍ਰਿੱਤਿਕ੍ਸ਼ਾ. ਮਾਟੀ.


ਸੰਗ੍ਯਾ- ਮੱਟੀ. ਮਿੱਟੀ. ਮ੍ਰਿੱਤਿਕਾ। ੨. ਮਟਕਾ. ਚਾਟੀ. "ਮਟੀਆ ਜਿਮ ਸੋਟ ਤੇ ਫੋਰਨ ਕੀਜੈ." (ਗੁਪ੍ਰਸੂ) ੩. ਮਿੰਟੀ ਅੰਦਰ. ਜ਼ਮੀਨ ਵਿੱਚ. "ਇਤਨਕੁ ਖਟੀਆ ਗਠੀਆ ਮਟੀਆ, ਸੰਗਿ ਨ ਕੁਛ ਲੈ ਜਾਇ." (ਕੇਦਾ ਕਬੀਰ)


ਦੇਖੋ, ਦਿੱਲੀ ਦਾ ਅੰਗ ੧੦.


ਸੰਗ੍ਯਾ- ਮਿੱਟੀ ਦਾ ਟਿੱਲਾ. ਮਿੱਟੀ ਦਾ ਉੱਚਾ ਢੇਰ, ਢੇਰੀ.


ਦੇਖੋ, ਮਟ. "ਤਹਾ ਕਬੀਰੈ ਮਟੁ ਕੀਆ." (ਸ. ਕਬੀਰ) "ਚਹੁ ਮਹਿ ਏਕੈ ਮਟੁ ਹੈ ਕੀਆ." (ਰਾਮ ਮਃ ੫) ਚਾਰ ਜੁਗਾਂ ਵਿੱਚ ਇੱਕ ਨੇ ਨਿਵਾਸ ਕੀਤਾ ਹੈ. ਚਾਰ ਅੰਤਹਕਰਣ ਰੂਪ ਮਟਾਂ ਵਿੱਚ ਇੱਕ (ਕਰਤਾਰ) ਨੇ ਵਸੇਰਾ ਲੀਤਾ ਹੈ.


ਚਾਟੀ. ਦੇਖੋ, ਮਟਕੀ. "ਤਨੁ ਕਰਿ ਮਟੁਕੀ, ਮਨ ਮਾਹਿ ਬਿਲੋਈ." (ਆਸਾ ਕਬੀਰ)


ਇੱਕ ਜੱਟ ਜਾਤਿ.


ਭਾਈ ਕੇ ਮੱਟੂ. ਦੇਖੋ, ਖਾਰਾਸਾਹਿਬ.


ਸੰ. मठ्- ਧਾ- ਰਹਿਣਾ, ਵਿਚਾਰ ਵਿੱਚ ਮਗਨ ਹੋਣਾ। ੨. ਸੰਗ੍ਯਾ- ਸਾਧੁ ਦਾ ਨਿਵਾਸ ਅਸਥਾਨ. "ਹਠਯੋਗ ਪ੍ਰਦੀਪਿਕਾ" ਵਿੱਚ ਲਿਖਿਆ ਹੈ ਕਿ ਨਿਰਜਨ (ਸੁੰਨੇ) ਥਾਂ ਬਣਾਇਆ ਡਾਟਦਾਰ ਮਕਾਨ, ਜਿਸ ਵਿੱਚ ਕੇਵਲ ਇੱਕ ਆਦਮੀ ਲੇਟ ਸਕੇ ਅਤੇ ਇੱਕ ਦਰ ਹੋਵੇ, ਉਸ ਦੀ "ਮਠ" ਸੰਗ੍ਯਾ ਹੈ. ਦੇਖੋ, ਅੰ. Monastery। ੩. ਦੇਵਮੰਦਿਰ। ੪. ਵਿਦ੍ਯਾ- ਰਥੀ ਦੇ ਰਹਿਣ ਦੀ ਥਾਂ। ੫. ਚਲਦਾ ਹੋਇਆ ਰਥ। ੬. ਭਾਵ- ਦੇਹ. ਸ਼ਰੀਰ। ੭. ਦੇਖੋ, ਮਠਸਾਨ.