ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲਭਦਾ ਹੈ. ਪ੍ਰਾਪਤ ਕਰਦਾ ਹੈ. "ਗੁਰਪਰਸਾਦਿ ਰਤਨੁ ਹਰਿ ਲਾਭੈ." (ਆਸਾ ਮਃ ੧)


ਫ੍ਰ. A I’ arme (to arms) ਫੌਜਾਂ ਨੂੰ ਕੂਚ ਜਾਂ ਚੜ੍ਹਾਈ ਦਾ ਹੁਕਮ। ੨. ਫ਼ਾ. [لام] ਸੰਗ੍ਯਾ- ਖਿੰਥਾ. ਗੋਦੜੀ। ੩. ਸਜਾਵਟ। ੪. ਅ਼. ਲਾਮ ਅੱਖਰ। ੫. ਵਿ- ਟੇਢਾ. ਵਿੰਗਾ.


ਵਿ- ਲੰਮਾ. ਲੰਬਾ। ੨. ਸੰਗ੍ਯਾ- ਬੌੱਧਮਤ ਦਾ ਮਹੰਤ. ਤਿੱਬਤੀ ਬੋਲੀ ਵਿੱਚ ਲਾਮਾ ਦਾ ਅਰਥ ਧਾਰਮਿਕ ਆਗੂ ਹੈ. ਲਾਮਾ ਗ੍ਰਿਹਸਥੀ ਨਹੀਂ ਹੁੰਦਾ. ਤਿੱਬਤ ਵਿੱਚ ਲਾਮਾ ਧਰਮਗੁਰੁ ਹੀ ਨਹੀਂ, ਕਿੰਤੂ ਦੇਸ਼ ਦਾ ਰਾਜਾ ਭੀ ਹੈ.


ਅ਼. [لامِسہ] ਸਪਰਸ਼. ਛੋਹ। ੨. ਸਪਰਸ਼ਗਿਆਨ.