ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਗਣਿਤ.


ਸੰਗ੍ਯਾ- ਸੰਸਾਰ. ਦੁੱਖਾਂ ਦਾ ਤਲਾਉ. ਮਨ ਨੂੰ ਤਪਾਉਣ ਵਾਲੇ ਕਲੇਸ਼ਾਂ ਦਾ ਤਾਲ।#੨. ਗਰਭਕੁੰਡ. "ਆਗੈ ਅਗਨਿ ਤਲਾਉ." (ਸਵਾ ਮਃ ੧)


ਵਿ- ਅੱਗ ਦਾ ਪੈਰਾਹਨ. ਅਗਨਿ ਦਾ ਚੋਲਾ. ਤਾਮਸੀ ਲਿਬਾਸ.


ਦੇਖੋ, ਪੁਰਾਣ.


ਦੇਖੋ, ਅਗਨਵਾਯੁ. "ਕੇਤੇ ਅਗਨਿਬਾਇ ਤੇ ਜਰੇ." (ਚਰਿਤ੍ਰ ੪੦੫) ੨. ਅੱਗ ਜੇਹੀ ਗਰਮ ਹਵਾ.


ਸੰਗ੍ਯਾ- ਤੰਤ੍ਰਸ਼ਾਸਤ੍ਰ ਅਤੇ ਪੁਰਾਣਾਂ ਅਨੁਸਾਰ ਅਗਨਿਮੰਤ੍ਰ ਪੜ੍ਹਕੇ ਚਲਾਇਆ ਤੀਰ, ਜੋ ਵੈਰੀ ਦੀ ਸੈਨਾ ਅਤੇ ਸਾਮਾਨ ਨੂੰ ਭਸਮ ਕਰ ਦਿੰਦਾ ਹੈ. ਦੇਖੋ, ਅਸਤ੍ਰ। ੨. ਗੋਲਾ ਬੰਬਾ ਆਦਿ। ੩. ਬਰਨੀਅਰ (Bernier) ਲਿਖਦਾ ਹੈ ਕਿ ਜੰਗ ਵਿੱਚ ਆਤਿਸ਼ਬਾਜ਼ੀ ਦੀ ਚਰਖੀ ਆਦਿਕ ਹਾਥੀਆਂ ਦੇ ਡਰਾਉਣ ਲਈ ਵਰਤੇ ਜਾਂਦੇ ਸਨ.


ਵਿ- ਕੌੜੀ ਬਾਣੀ. ਦਿਲ ਸਾੜ ਦੇਣ ਵਾਲੀ ਬੋਲੀ। ੨. ਸੰਗ੍ਯਾ- ਯਜੁਰਵੇਦ ਦੀ ਬਾਣੀ, ਜਿਸ ਵਿੱਚ ਅਗਿਨਹੋਤ੍ਰ ਦੀ ਵਿਧੀ ਹੈ.


ਦੇਖੋ, ਅਗਨਿ ਅਸਤ੍ਰ.