ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਾਉਰ ਅਤੇ ਬਾਉਰੀਆ.


ਵਾਯੁ. ਪਵਨ. ਦੇਖੋ, ਵਾਊ ਸੰਦੇ.


ਸੰ. ਵਾਯੁਸਾਂਦ੍ਰ. ਵਿ- ਹਵਾ ਜੇਹਾ ਕੋਮਲ. ਬਹੁਤ ਮੁਲਾਯਮ. "ਵਾਉਸੰਦੇ ਕਪੜੇ ਪਹਿਰਹਿ ਗਰਬਿ ਗਵਾਰ." (ਵਾਰ ਗਉ ੨. ਮਃ ੫)


ਅ਼. [وعظ] ਵਅ਼ਜ. ਸੰਗ੍ਯਾ- ਵ੍ਯਾਖ੍ਯਾਨ. ਕਥਨ। ੨. ਉਪਦੇਸ਼। ੩. ਅ਼. [واعظ] ਵਾਅ਼ਜ. ਵਖਿਆਨ ਕਰਤਾ. ਉਪਦੇਸ਼ਕ.


ਵਾਯੁ. ਪੌਣ. "ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ." (ਮਾਰੂ ਸੋਲਹੇ ਮਃ ੧) ੨. ਸੰ. ਵਾਤ. ਸ਼ਰੀਰ ਦਾ ਇੱਕ ਧਾਤੁ. "ਵਾਇ ਪਿੱਤ ਕਫ." (ਭਾਗੁ) ੩. ਕ੍ਰਿ. ਵਿ- ਵਜਾਕੇ. ਵਾਦਨ ਕਰਕੇ. "ਕਿਸ ਨੋ ਵਾਇ ਸੁਣਾਈਐ." (ਸ੍ਰੀ ਅਃ ਮਃ ੧) "ਬੈਠੇ ਵਾਇ ਵਧਾਈ." (ਚੰਡੀ ੩) ੪. ਫ਼ਾ. [وائے] ਸ਼ੋਕ! ਅਫਸੋਸ.


ਵਜਾਇਆ. ਵਾਦਨ ਕੀਤਾ. ਦੇਖੋ, ਵਾਉਣਾ.


ਵਜਾਇਆ. ਵਾਦਨ ਕੀਤਾ. ਦੇਖੋ, ਵਾਉਣਾ.


ਅੰ. Viceroy ਬਾਦਸ਼ਾਹ ਦਾ ਪ੍ਰਤਿਨਿਧਿ. ਸ਼ਹਨਸ਼ਾਹ ਦਾ ਨਾਯਬ.