ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਲਵਾਨ। ੨. ਹਲ ਵਾਲਾ. ਹਲਵਾਹ.


ਸੰਸਕ੍ਰਿਤ ਵਿੱਚ ਹਲਹਲ, ਹਲਾਹਲ ਅਤੇ ਹਾਲਾਹਲ ਤਿੰਨੇ ਸ਼ਬਦ ਸਹੀ ਹਨ. ਸੰਗ੍ਯਾ- ਉਹ ਜ਼ਹਿਰ, ਜੋ ਹਲ ਦੀ ਤਰਾਂ ਮੇਦੇ ਵਿੱਚ ਲੀਕਾਂ ਪਾ ਦੇਵੇ. ਦੇਖੋ, ਫ਼ਾ. [ہلاہل] ਹਲਾਹਲ. "ਛਾਰ ਭਯੋ ਦਲ ਦਾਨਵ ਕੋ ਜਿਮਿ ਘੂਮ ਹਲਾਹਲ ਕੀ ਮਖੀਆਂ." (ਚੰਡੀ ੧) ਜਿਸ ਤਰਾਂ ਜ਼ਹਿਰ ਉੱਪਰ ਫੇਰਾ ਪਾਉਣ ਵਾਲੀ ਮੱਖੀਆਂ ਮਰ ਜਾਂਦੀਆਂ ਹਨ.