ਸੰ. ਸੰਗ੍ਯਾ- ਨਾ ਗਮਨ (ਭੋਗਣ) ਯੋਗ੍ਯ. ਉਹ ਇਸਤ੍ਰੀ ਜਿਸ ਨਾਲ ਭੋਗ ਕਰਨਾ ਮਹਾਂ ਪਾਪ ਹੈ. ਪਰ ਇਸਤ੍ਰੀ ਅਗਮ੍ਯਾ ਹੈ, ਪਰ ਖ਼ਾਸ ਕਰਕੇ ਗੁਰੂ ਰਾਜਾ ਆਦਿ ਦੀ ਇਸਤ੍ਰੀ ਨੂੰ ਅਗਮ੍ਯਾ ਲਿਖਿਆ ਹੈ.
ਦੇਖੋ, ਅਗਮ.
nan
ਸੰ. अज्ञात. ਵਿ- ਨਾ ਜਾਣਿਆ ਹੋਇਆ ਨਾ ਮਾਲੂਮ.
ਅ਼. [اغیار] ਗ਼ੈਰ ਦਾ ਬਹੁ ਵਚਨ. ਓਪਰੇ. ਬੇਗਾਨੇ.
ਸੰ. ਅਗਰੁ. ਸੰਗ੍ਯਾ- ਇੱਕ ਸੁਗੰਧ ਵਾਲਾ ਬਿਰਛ, ਜੋ ਆਸਾਮ ਵਿੱਚ ਬਹੁਤ ਹੁੰਦਾ ਹੈ. ਇਸ ਦੀਆਂ ਗੱਠਾਂ ਵਿੱਚ ਰਸ ਜਮਾਂ ਹੋ ਜਾਂਦਾ ਹੈ, ਉਨ੍ਹਾਂ ਨੂੰ ਕੱਟਕੇ ਧੂਪ ਵਿੱਚ ਮਿਲਾਈਦਾ ਹੈ. ਅਰ ਇਸ ਦਾ ਇਤਰ ਭੀ ਬਣਦਾ ਹੈ. L. Amyris Agalocha.¹ ਇਸ ਦੀ ਤਾਸੀਰ ਗਰਮ ਤਰ ਹੈ. "ਕਸਤੂਰਿ ਕੁੰਗੂ ਅਗਰ ਚੰਦਨ ਲੀਪਿ ਆਵੈ ਚਾਉ." (ਸ੍ਰੀ ਮਃ ੧) ੨. ਸੰ. ਅਗ੍ਰ. ਅਗਲਾ ਹਿੱਸਾ। ੩. ਵਿ- ਅਗਲਾ. ਮੁਹਰਲਾ। ੪. ਉੱਤਮ. ਨੇਕ। ੫. ਫ਼ਾ. [اگر] ਵ੍ਯ- ਯਦਿ. ਜੇ.