ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਜ਼ਹਿਰ ਰੱਖਣ ਵਾਲਾ। ੨. ਸੰਗ੍ਯਾ- ਸੱਪ। ੩. ਸ਼ਿਵ. ਦੇਖੋ, ਨੀਲਕੰਠ.


ਅ਼. [ہِلاک] ਹਿਲਾਕ. ਕਤਲ (ਵਧ) ਕਰਨਾ। ੨. ਮਿਟ ਜਾਣਾ. ਨਸ੍ਟ ਹੋਣਾ. "ਛੁਧਿਤ ਹਲਾਕ ਹੋਇ ਨਰ ਮਰੇ." (ਗੁਪ੍ਰਸੂ)


ਅ਼. [ہِلاکت] ਹਿਲਾਕਤ. ਸੰਗ੍ਯਾ- ਵਧ. ਕਤਲ। ੨. ਨਸ੍ਟ ਹੋਣ ਦਾ ਭਾਵ.


ਵਿ- ਹਲਾਕ ਕਰਨ ਵਾਲਾ। ੨. ਸੰਗ੍ਯਾ- ਹਲਾਕਤ.


ਦੇਖੋ, ਹਲ ਚਲ. "ਕਬਹੁ ਨ ਹਲਿਆ ਪਰੀ ਹਲਾਚਲ." (ਚਰਿਤ੍ਰ ੩੨੭)


ਸੰ. ਸੰਗ੍ਯਾ- ਬਲਰਾਮ, ਜਿਸ ਦਾ ਆਯੁਧ (ਸ਼ਸਤ੍ਰ) ਹਲ ਹੈ. ਹਲ ਸ਼ਸਤ੍ਰਧਾਰੀ ਬਲਭਦ੍ਰ.¹ "ਅਸਿ ਕੋਪ ਹਲਾਯੁਧ ਹਾਥ ਲਯੋ." (ਕ੍ਰਿਸਨਾਵ)