ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਗਰ.


ਅ਼. [اغلب] ਕ੍ਰਿ. ਵਿ- ਬਹੁਤ ਗ਼ਾਲਿਬ. ਨਿਸਚੇ ਯੋਗ੍ਯ.


ਵਿ- ਪਹਿਲਾ. ਪ੍ਰਥਮ. ਮੁਖੀਆ. "ਤੂ ਬਖਸੀਸੀ ਅਗਲਾ." (ਵਾਰ ਆਸਾ ਮਃ ੧) ੨. ਪੁਰਾਣਾ. ਪਹਿਲੇ ਵੇਲੇ ਦਾ। ੩. ਅੱਗੇ ਦਾ. ਅਗ੍ਰ ਭਾਗ ਦਾ। ੪. ਬਹੁਤਾ. ਅਧਿਕ. "ਇਕਨਾ ਆਟਾ ਅਗਲਾ ਇਕਨਾ ਨਾਂਹੀ ਲੋਣ." (ਸ. ਫਰੀਦ) ੫. ਸੰਗ੍ਯਾ- ਪਰਲੋਕ. ਅਗਲੀ ਦੁਨੀਆਂ.


ਕ੍ਰਿ. ਵਿ- ਅੱਗੇ ਨੂੰ. ਅੱਗੇ ਵੱਲ. "ਸੁਇਨਾ ਰੁੱਪਾ ਪੰਡ ਬੰਨ੍ਹ ਅਗਲਾਈ ਅੜਿਆ." (ਭਾਗੁ) ੨. ਸਿੰਧੀ. ਫੂਹੜਪੁਣੇ ਨਾਲ. ਸਲੀਕੇ ਬਿਨਾ.


ਸੰ. ਨਿਰ੍‍ਗਲਿਤ. ਵਿ- ਨਿਗਲਿਆ ਹੋਇਆ. ਗਲ ਦੇ ਅੰਦਰ ਕੀਤਾ. "ਪੇਂਝੂ ਦਿੱਸਨ ਰੰਗੁਲੇ ਮਰੀਐ ਅਗਲਿਤੈ." (ਭਾਗੁ) ਨਿਗਲਨ ਤੋਂ ਮਰੀਦਾ ਹੈ। ੨. ਉਗਲਿਆ ਹੋਇਆ.