ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਧਨਿਕਾ (ਦੁਲਹਨ) ਅਤੇ ਪ੍ਰਿਯ (ਦੁਲਹਾ). ਲਾੜੀ ਲਾੜਾ.
ਸੰ. धन्विन. ਧਨ੍ਵੀ. ਵਿ- ਧਨੁਸ ਹੈ ਜਿਸ ਪਾਸ। ੨. ਸੰਗ੍ਯਾ- ਧਨੁਸਵਾਲੀ ਸੈਨਾ. (ਸਨਾਮਾ)
ਸੰਗ੍ਯਾ- ਕੁਬੇਰ। ੨. ਸ਼ਾਹੂਕਾਰ। ੩. ਦੌਲਤਮੰਦ। ੪. ਰਾਜਾ। ੫. ਦੇਖੋ, ਧਨਪਿਰ.
ਸੰਗ੍ਯਾ- ਧਨੀ. ਧਨਵਾਨ. ਦੌਲਤਮੰਦ. ਧਨਪਤਿ. "ਧਨਪਾਤੀ ਵਡ ਭੂਮੀਆ." (ਸ੍ਰੀ ਮਃ ੫) ੨. ਕੁਬੇਰ. "ਧਨਪਾਤੀ ਜਾਨੁਕ ਪੁਰਹੂਤਾ." (ਗੁਵਿ ੧੦)
ਵਿ- ਧਨ ਦਾ ਰਾਖਾ। ੭. ਸੰਗ੍ਯਾ- ਕੁਬੇਰ.