ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੱਛ. "ਗਾਛਹੁ ਪੁਤ੍ਰੀ ਰਾਜਕੁਆਰਿ." (ਬਸੰ ਅਃ ਮਃ ੧) "ਜੋ ਦਿਸਟੈ ਸੋ ਗਾਛੈ." (ਦੇਵ ਮਃ ੫)


ਸੰ. ਗਰ੍‍ਜ. ਸੰਗ੍ਯਾ- ਉੱਚੀ ਧੁਨੀ. ਕੜਕ। ੨. ਬਿਜਲੀ, ਜੋ ਗਰ੍‍ਜਨੁ ਵਾਲੀ ਹੈ। ੩. ਚਿੰਘਾਰ. ਹਾਥੀ ਆਦਿ ਦੀ ਚੀਕ. "ਜੈਸੇ ਗਜਰਾਜ ਗਾਜ ਮਾਰਤ." (ਭਾਗੁ ਕ) ੪. ਫ਼ਾ. [گاژ] ਗਾਜ਼. ਜਗਾ. ਅਸਥਾਨ. ਥਾਂ। ੫. ਸੰ. ਵਿ- ਗਜ ਸੰਬੰਧੀ. ਗਜ (ਹਾਥੀ) ਨਾਲ ਹੈ ਜਿਸ ਦਾ ਸੰਬੰਧ। ੬. ਗਜ ਸਮੁਦਾਯ. ਹਾਥੀਆਂ ਦਾ ਝੁੰਡ.


ਗਾਜ (ਬਿਜਲੀ) ਦਾ ਸ੍ਵਾਮੀ, ਇੰਦ੍ਰ. (ਸਨਾਮਾ) ੨. ਗਜ ਸਮੁਦਾਯ (ਗਾਜ), ਉਸ ਦਾ ਰਾਜਾ. ਹਸ੍ਤੀਆਂ ਦਾ ਰਾਜਾ.


ਸੰ. गर्जर ਗਰ੍‍ਜਰ. ਸੰਗ੍ਯਾ- ਮੂਲੀਜੇਹਾ ਇੱਕ ਕੰਦ, ਜੋ ਖਾਣ ਵਿੱਚ ਮਿੱਠਾ ਹੁੰਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. ਗਾਜਰ ਦਿਲ ਦਿਮਾਗ ਨੂੰ ਤਾਕਤ ਦਿੰਦੀ ਹੈ ਇਸ ਦਾ ਗੁਰਦੇ ਤੇ ਚੰਗਾ ਅਸਰ ਹੁੰਦਾ ਹੈ. ਯਰਕਾਨ ਦੂਰ ਕਰਦੀ ਹੈ. L. Daucus Carota. ਅੰ. Carrot । ੨. ਫ਼ਾ. [گازر] ਗਾਜ਼ਰ. ਧੋਬੀ. ਰਜਕ "ਗਾਜਰ ਹੁਤੋ ਤੀਰ ਪਰ ਬਾਰੀ." (ਨਾਪ੍ਰ)