ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਰੁਚੇ. ਪਸੰਦ ਆਵੇ. "ਜੋ ਤੁਧੁ ਭਾਵੈ ਸਾਈ ਭਲੀ ਕਾਰੁ." (ਜਪੁ) ੨. ਭਾਉਂਦਾ. "ਜੀਉ ਭਾਵੈ ਅੰਨੁ ਨ ਪਾਣੀ." (ਗਉ ਛੰਤ ਮਃ ੩) ੩. ਵ੍ਯ- ਭਾਵੇਂ. ਚਾਹੋਂ, ਖ਼੍ਵਾਹ. "ਜੋ ਦੇਨਾ ਸੋ ਦੇਰਹਿਓ, ਭਾਵੈ ਤਹ ਤਹ ਜਾਹਿ." (ਬਾਵਨ)


ਭਾਉਂਦਾ. ਸਭੇ ਕਾਜ ਸਵਾਰਿਐ ਜਾਂ ਤੁਧੁ ਭਾਵੰਦਾ." (ਮਃ ੫. ਵਾਰ ਮਾਰੂ ੨)


ਸੰਗ੍ਯਾ- ਭੱਠੀ. ਭਾਠ. "ਮਨੋ ਭਾੜ ਧਾਨਾ ਭੁਜੇ." (ਗੁਪ੍ਰਸੂ) ਦੇਖੋ, ਭਠ ਅਤੇ ਭਾਠੀ.


ਸੰ. ਭਾਟ. ਸੰਗ੍ਯਾ- ਕਿਰਾਇਆ। ੨. ਮਜੂਰੀ. "ਭਾੜੀ ਕਉ ਓਹੁ ਭਾੜਾ ਮਿਲਿਆ." (ਗੂਜ ਮਃ ੫)


ਮਜ਼ਦੂਰੀ. ਉਜਰਤ. "ਲੈ ਭਾੜਿ ਕਰੇ ਵੀਆਹੁ." (ਵਾਰ ਆਸਾ)


ਭਾੜੇ ਤੇ ਕੰਮ ਕਰਨ ਵਾਲਾ. ਮਜ਼ਦੂਰ. ਦੇਖੋ, ਭਾੜਾ.


ਸੰ. भङ्गा- ਭੰਗਾ. ਸੰਗ੍ਯਾ- ਭੰਗ. ਇੱਕ ਬੂਟੀ, ਜਿਸ ਵਿੱਚ ਨਸ਼ਾ ਹੈ. ਦੇਖੋ, ਭੰਗਾ. "ਭਉ ਤੇਰਾ ਭਾਂਗ, ਖਲੜੀ ਮੇਰਾ ਚੀਤੁ." (ਤਿਲੰ ਮਃ ੧)


ਸੰਗ੍ਯਾ- ਭੰਗ. ਕਸਰ. ਭੇਦ. ਫਰਕ. ਘਾਟਾ. ਕਮੀ.