ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬਰਤਨ. ਦੇਖੋ, ਭਾਜਨ ੩. "ਮਾਂਜਨ ਕਰ ਭਾਂਜਨ ਧੋਈਜੈ." (ਤਨਾਮਾ)


ਇੱਕ ਨੀਚ ਪਹਾੜੀ ਜਾਤਿ. ਡੂਮਣਾ. ਇਸ ਜਾਤਿ ਦੇ ਲੋਕ ਬਾਂਸ ਦੀਆਂ ਟੋਕਰੀਆਂ ਆਦਿਕ ਬਹੁਤ ਬਣਾਉਂਦੇ ਹਨ.


ਸੰਗ੍ਯਾ- ਕਾਰਜ ਭੰਜ ਕਰਨ ਦੀ ਕ੍ਰਿਯਾ. ਵਿਘਨ. ਰੁਕਾਵਟ। ੨. ਚੁਗਲੀ. ਦੇਖੋ, ਭੰਜ। ੩. ਦੇਖੋ, ਭਾਨਜੀ.


ਸੰ. ਭੰਡ. ਸੰਗ੍ਯਾ- ਨਿਰਲੱਜ ਬਾਤ ਕਹਿਣ ਵਾਲਾ ਪੁਰੁਸ. "ਨਿਰਲਜੇ ਭਾਂਡ." (ਬਿਲਾ ਮਃ ੫) ਦੇਖੋ, ਭੰਡ। ੨. ਸੰ. भाणड- ਭਾਂਡ. ਭਾਂਡਾ. ਪਾਤ੍ਰ। ੩. ਸੌਦਾਗਰੀ ਦਾ ਸਾਮਾਨ. ਵਪਾਰ ਦੀ ਸਾਮਗ੍ਰੀ.


ਸੰ. ਭਾਂਡਸ਼ਾਲਾ. ਸੰਗ੍ਯਾ- ਸੌਦਾਗਰੀ ਦਾ ਸਾਮਾਨ ਰੱਖਣ ਦਾ ਮਕਾਨ. ਮਾਲਗੁਦਾਮ. ਦੁਕਾਨ. ਕੋਠੀ. ਦੇਖੋ, ਭਾਂਡ ੩. "ਸੁਰਤਿ ਸੋਚ ਕਰਿ ਭਾਂਡਸਾਲ." (ਸੋਰ ਮਃ ੧) ਇਸੇ ਸ਼ਬਦ ਤੋਂ ਪੰਜਾਬੀ ਭੜਸਾਲ ਹੈ.