ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਸਨਪੁਰ.


ਕ਼ਬੂਲ (ਮਨਜੂਰ) ਕਰਕੇ. "ਪਹਿਲਾ ਮਰਣ ਕਬੂਲਿ." (ਵਾਰ ਮਾਰੂ ੨. ਮਃ ੫)


ਦੇਖੋ, ਕੰਬੋਜ.


ਦੇਖੋ, ਕਪੋਤ.


ਸੰ. कबन्ध ਸੰਗ੍ਯਾ- ਧੜ. ਸਿਰ ਬਿਨਾ ਦੇਹ. "ਲਰਤ ਕਬੰਧ ਤੁਰਕ ਗਨ ਸੰਗੇ." (ਪੰਪ੍ਰ) ੨. ਬੱਦਲ. ਮੇਘ। ੩. ਜਲ। ੪. ਰਾਹੂ। ੫. ਉਦਰ. ਪੇਟ। ੬. ਇੱਕ ਮੁਨਿ। ੭. ਇੱਕ ਗੰਧਰਵ। ੮. ਇੱਕ ਰਾਖਸ, ਜਿਸ ਦਾ ਸਿਰ ਇੰਦ੍ਰ ਦੇ ਵਜ੍ਰ ਦਾ ਮਾਰਿਆ ਗਰਦਨ ਤੋਂ ਟੁੱਟਕੇ ਪੇਟ ਵਿੱਚ ਧੱਸ ਗਿਆ ਸੀ. ਦੰਡਕ ਬਣ ਵਿੱਚ ਰਾਮਚੰਦ੍ਰ ਜੀ ਨੇ ਇਸ ਦੇ ਹੱਥ ਵੱਢਕੇ ਜਿਉਂਦਾ ਹੀ ਜ਼ਮੀਨ ਵਿੱਚ ਗੱਡ ਦਿੱਤਾ ਸੀ.


ਕ੍ਰਿ. ਵਿ- ਕਦੇ. ਕਿਸੇ ਸਮੇਂ. ਕਦਾਪਿ.


ਫ਼ਾ. [کم] ਵਿ- ਘੱਟ. ਨ੍ਯੂਨ.