ਚਮਕਦੇ ਹਨ. ਪ੍ਰਕਾਸ਼ਦੇ ਹਨ. "ਚਾਮਕਨਿ ਤਾਰੇ." (ਆਸਾ ਛੰਤ ਮਃ ੫)
ਸੁੰਦਰ ਚੰਮ ਵੇਖਕੇ ਗੁਲਾਮ ਬਣ ਜਾਣ ਵਾਲੇ. ਭਾਵ- ਪਰਇਸਤ੍ਰੀਆਂ ਦੇ ਦਾਸ, ਕਾਮੀ.#ਲੋਭੀ ਲਵਾਰ ਗਁਵਾਰ ਮਹਾਂ ਸਠ#ਭੇਖ ਬਨਾਯ ਚਹੈਂ ਸੁਖ ਧਾਮ ਕੇ,#ਸੀਸ ਮੁੰਡਾਯ ਅਸੀ ਸਮ ਹੋਵਤ#ਬਾਵਾ ਕੇ ਬਾਵਾ ਗੁਲਾਮ ਹੈਂ ਗਾਮ ਕੇ,#ਨਾਹ ਕਬੈ ਤਿਨ ਕੋ ਸੁਖ "ਦਾਸ ਜੂ"#ਜੇ ਗੁਰੁਨਿੰਦਕ ਆਠਹੁਁ ਜਾਮ ਕੇ,#ਰਾਮ ਕੇ ਨਾਮ ਕੇ ਕਾਮ ਕੇ ਨਾਂਹਨ#ਕਾਮ ਕੇ ਕੂਕਰ ਚਾਕਰ ਚਾਮ ਕੇ.
ਸੰਗ੍ਯਾ- ਚੰਮ ਦੇ ਸਿੱਕੇ. ਚਮੜੇ ਦੇ ਰੁਪਯੇ ਪੈਸੇ. ਇਹ ਪ੍ਰਸਿੱਧ ਹੈ ਕਿ ਨਿਜਾਮ ਭਿਸ਼ਤੀ ਨੇ ਹੁਮਾਯੂੰ ਬਾਦਸ਼ਾਹ ਨੂੰ ਡੁਬਦੇ ਬਚਾਇਆ ਸੀ, ਜਿਸ ਉਪਕਾਰ ਦੇ ਬਦਲੇ ਅੱਧੇ ਦਿਨ ਲਈ ਬਾਦਸ਼ਾਹਤ ਪਾਈ. ਇਤਨੇ ਸਮੇਂ ਵਿੱਚ ਹੀ ਉਸ ਨੇ ਧਾਤੁ ਦੇ ਸਿੱਕੇ ਦੀ ਥਾਂ ਚੰਮ ਦੇ ਸਿੱਕੇ ਦਾ ਪ੍ਰਚਾਰ ਕੀਤਾ। ੨. ਭਾਵ- ਮਨਮੰਨੀ ਗੱਲ ਦਾ ਪ੍ਰਚਾਰ. "ਚਾਮ ਕੇ ਦਾਮ ਚਲਾਇ ਲਏ ਤੁਮ." (ਕ੍ਰਿਸਨਾਵ)#ਸਾਹਿਬੀ ਪਾਇ ਅਜਾਨ ਕਹੂਁ ਤੁ#ਸੁਜਾਨਨ ਹੀ ਕੇ ਬੁਰੇ ਕਹੁਁ ਧਾਵੈ,#ਜੌ ਧਨ ਹਾਥ ਬੁਰੇ ਕੇ ਪਰੈ ਤੁ#ਭਲੇਨ ਹੂੰ ਕੇ ਕਛੁ ਕਾਮ ਨਾ ਆਵੈ,#ਜੋਗਿ ਬਢੈ ਤੁ ਬਨਾਯਕੈ ਖੱਪਰ#ਚੰਦਨ ਕਾਟ ਬਿਭੂਤ ਬਨਾਵੈ,#ਜੌ ਦਿਨ ਚਾਰ ਮਿਲੈ ਕਹੁਁ ਰਾਜ#ਚਮਾਰ ਤੁ ਚਾਮ ਕੇ ਦਾਮ ਚਲਾਵੈ.
ਸੰ. ਚਰ੍ਮਚਟਕਾ. ਸੰਗ੍ਯਾ- ਚੰਮ ਦੇ ਖੰਭਾਂ ਵਾਲੀ ਚਿੜੀ. ਇਹ ਚਮਗਾਦਰ ਦੀ ਕ਼ਿਸਮ ਵਿੱਚੋਂ ਹੈ. ਇਹ ਦਿਨ ਨੂੰ ਅੰਧੇਰੇ ਅਸਥਾਨਾਂ ਵਿੱਚ ਲੁਕਕੇ ਰਹਿੰਦੀ ਅਤੇ ਰਾਤ ਨੂੰ ਉਡਕੇ ਮੱਛਰ ਆਦਿ ਜੀਵਾਂ ਦਾ ਆਹਾਰ ਕਰਦੀ ਹੈ.
nan
ਸੰਗ੍ਯਾ- 'ਚਮਰੀ' ਗਊ ਦੀ ਪੂਛ ਦੇ ਰੋਮਾਂ ਦਾ ਗੁੱਛਾ. ਚੌਰ। ੨. ਇੱਕ ਛੰਦ. ਇਸ ਦਾ ਨਾਮ "ਸੋਮਵੱਲਰੀ" ਅਤੇ "ਤੂਣ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਗੁਰੁ ਲਘੁ ਦੇ ਕ੍ਰਮ ਅਨੁਸਾਰ ੧੫. ਅੱਖਰ, ਅਥਵਾ ਪ੍ਰਤਿ ਚਰਣ- ਰ, ਜ, ਰ, ਜ, ਰ. , , , , .#ਉਦਾਹਰਣ-#ਸਸ੍ਤ੍ਰ ਅਸ੍ਤ੍ਰ ਲੈ ਸਕੋਪ ਬੀਰ ਬੋਲਕੈ ਸਬੈ,#ਕੋਪ ਓਪ ਦੈ ਹਠੀ ਸੁ ਧਾਯਕੈ ਪਰੇ ਤਬੈ,#ਕਾਨ ਕੇ ਪ੍ਰਮਾਨ ਬਾਨ ਤਾਨ ਤਾਨ ਛੋਰਹੀਂ,#ਜੂਝ ਜੂਝਕੈ ਮਰੈਂ ਨ ਨੈਕ ਮੁੱਖ ਮੋਰਹੀਂ. (ਕਲਕੀ)#੩. ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. "ਚਾਮਰ ਸੇ ਰਣ ਚਿੱਛੁਰ ਸੇ." (ਵਿਚਿਤ੍ਰ) ੪. ਦਸਮ ਪਾਤਸ਼ਾਹੀ ਦੇ ਗੁਰੁਵਿਲਾਸ ਵਿੱਚ ਭਾਈ ਸੁੱਖਾ ਸਿੰਘ ਨੇ ਚਰਮ ਦੀ ਥਾਂ ਚਾਮਰ ਸ਼ਬਦ ਵਰਤਿਆ ਹੈ. "ਲਯੋ ਤਬੈ ਚੁਕਾਇ ਨਾਥ ਤੌਨ ਜਾਨ ਚਾਮਰੰ." ਉਸ ਦਾ ਚਮੜਾ ਉਠਵਾਲਿਆ.
ਸੰਗ੍ਯਾ- ਚਮਰੀ ਗਊ. ਸੁਰਾ ਗਾਇ. Yak. ਇਹ ਤਿੱਬਤ ਵਿੱਚ ਬਹੁਤ ਹੁੰਦੀ ਹੈ.
ਸੰਗ੍ਯਾ- ਚਮੜਾ. ਚਰਮ. "ਪਵਨਿ ਅਫਾਰ ਤੋਰ ਚਾਮਰੋ." (ਸਾਰ ਮਃ ੫)੨ ਦੇਖੋ, ਚਾਮਰ.
चिदम्बरं ਚਿਦੰਬਰੰ ਜੰ ਚਿੱਤੰਬਲੰ. ਮਦਰਾਸ ਦੇ ਇਲਾਕੇ ਮਦਰਾਸ ਤੋਂ ਡੇਢ ਸੌ ਮੀਲ ਦੱਖਣ ਇੱਕ ਪ੍ਰਸਿੱਧ ਨਗਰ, ਜਿੱਥੇ ਮਹਾਦੇਵ ਦਾ ਮਸ਼ਹੂਰ ਮੰਦਿਰ ਹੈ. ਇਸ ਦਾ ਜਿਕਰ ਦੇਵੀ ਭਾਗਵਤ ਦੇ ਛੇਵੇਂ ਸਕੰਧ ਦੇ ਅਠਤੀਹਵੇਂ ਅਧ੍ਯਾਯ ਵਿੱਚ ਆਇਆ ਹੈ. "ਚਾਮਰੰਗ ਕੇ ਦੇਸ ਮੇ." (ਚਰਿਤ੍ਰ ੮੬)