ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਰਕ੍ਸ਼੍‍ਣ. ਰਖ੍ਯਾ ਕਰਨੀ. ਬਚਾਉਣਾ. ਪਾਲਨ. "ਰਾਖਣਹਾਰਾ ਅਗਮ ਅਪਾਰਾ." (ਤੁਖਾ ਛੰਤ ਮਃ ੧) "ਰਾਖਨ ਕਉ ਦੂਸਰੁ ਨਹੀ ਕੋਇ." (ਰਾਮ ਮਃ ੫) ੨. ਧਾਰਣ. ਰੱਖਣਾ. "ਰਾਖਹੁ ਕੰਧ, ਉਸਾਰਹੁ ਨੀਵਾਂ." (ਸੋਰ ਰਵਿਦਾਸ) ੩. ਵਰਜਨ. ਰੋਕਣਾ. "ਜਨਮ ਮਰਨ ਗੁਰਿ ਰਾਖੇ ਮੀਤ." (ਪ੍ਰਭਾ ਮਃ ੫)


ਰਕ੍ਸ਼ਾ ਕਰਨ ਵਾਲਾ. ਰਕ੍ਸ਼੍‍ਕ. "ਰਾਖਨ ਹਾਰ ਸਦਾ ਮਿਹਰਬਾਨ." (ਮਲਾ ਮਃ ੫) "ਰਾਖਨਹਾਰੁ ਸਮਾਰ, ਜਨਾ!" (ਰਾਮ ਅਃ ਮਃ ੫) "ਤੁਝ ਰਾਖਨਹਾਰੇ ਮੋਹਿ ਬਤਾਇ." (ਬਸੰ ਕਬੀਰ)


ਰਕ੍ਸ਼ਾ ਕਰਨ ਵਾਲਾ. ਰਕ੍ਸ਼੍‍ਕ. "ਰਾਖਾ ਏਕ ਹਮਾਰਾ ਸੁਆਮੀ." (ਭੈਰ ਮਃ ੫)