nan
ਅਨੁ. ਭੇਡਾਂ ਦਾ ਸ਼ਬਦ.
ਸੰਗ੍ਯਾ- ਕਮਲ ਦੀ ਜੜ. ਭੇਂਹ. ਭਿੰਹ। ੨. ਸੰ. ਭ੍ਰਿਸ਼. ਵਿ- ਪ੍ਰਬਲ. ਦੇਖੋ, ਭ੍ਰਿਸ਼. "ਬਿਲੋਕ ਭਾਰਗਵੰ ਭਿਸੰ." (ਦੱਤਾਵ)
ਦੇਖੋ, ਭਿਖ੍ਯ.
ਫ਼ਾ. [بہشتِ] ਬਹਿਸ਼੍ਤ. ਸੰਗ੍ਯਾ- ਸ੍ਵਰਗ.
nan
ਕਮਲ ਦੀ ਨਾਲੀ ਦੀ ਤਾਰ. ਮ੍ਰਿਣਾਲ. ਕਮਲ ਦੀ ਡੰਡੀ ਤੋੜਨ ਤੋਂ ਜੋ ਬਹੁਤ ਬਾਰੀਕ ਤਾਰ ਨਿਕਲਦੀ ਹੈ. Lotus- fibre
ਬਹਿਸ਼੍ਤ. ਸ੍ਵਰਗ। ੨. ਬਹਿਸ਼੍ਤ ਵਿੱਚ. ਸ੍ਵਰਗਲੋਕ ਮੇ, "ਗਲੀਂ ਭਿਸਤਿ ਨ ਜਾਈਐ." (ਮਃ ੧. ਵਾਰ ਮਾਝ)
ਵਿ ਬਹਿਸ਼੍ਤ (ਸ੍ਵਰਗ) ਨਿਵਾਸੀ. "ਪੀਰੁ ਪਛਾਣੈ ਭਿਸਤੀ ਸੋਈ." (ਮਾਰੂ ਸੋਲਹੇ ਮਃ ੫) ੨. ਫ਼ਾ. [بہِشتی] ਬਹਿਸ਼੍ਤੀ ਸੰਗ੍ਯਾ- ਸ਼ੱਕ਼ਾ. ਪਾਣੀ ਢੋਣ ਵਾਲਾ.