ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗੋਤ੍ਰ ਦਾ ਲੋਪ. ਸਰ੍‍ਵਨਾਸ਼. ਇਹ ਪਦ ਵਿਨਾਸ਼ ਵਾਸਤੇ ਵਰਤੀਦਾ ਹੈ ਅਤੇ ਭਾਵ ਇਹ ਹੁੰਦਾ ਹੈ ਕਿ ਵੈਰੀ ਦੇ ਗੋਤ ਦਾ ਇੱਕ ਭੀ ਆਦਮੀ ਬਾਕੀ ਨਾ ਛੱਡਿਆ ਜਾਵੇ. "ਸਤ੍ਰੁ ਮਾਰ ਕੀਨੇ ਅਗੋਤ" (ਗੁਪ੍ਰਸੂ) ੨. ਨੀਚ ਗੋਤ। ੩. ਗੋਤ ਰਹਿਤ. ਜਿਸ ਦਾ ਕੋਈ ਗੋਤ ਨਹੀਂ.


ਵਿ- ਜੋ ਗੋਤ ਦਾ ਨਹੀਂ. ਭਿੰਨ ਗੋਤ੍ਰ ਦਾ.


ਕ੍ਰਿ- ਵਿ- ਪਹਿਲਾਂ. ਸ਼ੁਰੂ ਵਿੱਚ. ਆਦਿ ਕਾਲ ਮੇਂ. "ਅਗੋਦੇ ਸਤਭਾਉ ਨ ਦਿਚੈ, ਪਿਛੋਦੇ ਆਖਿਆ ਕੰਮਿ ਨ ਆਵੈ." (ਵਾਰ ਗਉ ੧, ਮਃ ੪)


ਕ੍ਰਿ. ਵਿ- ਪਹਿਲਾਂ. ਪ੍ਰਥਮੇ. ਭਾਵ- ਮਰਣ ਤੋਂ ਪਹਿਲੇ. "ਅਗੋ ਦੇ ਜੇ ਚੇਤੀਐ, ਤਾ ਕਾਇਤੁ ਮਿਲੈ ਸਜਾਇ." (ਆਸਾ ਅਃ ਮਃ ੧) ੨. ਅਗਲੇ ਪਾਸਿਓਂ. ਸਾਮ੍ਹਣਿਓਂ. "ਤਾਂ ਉਹ ਅਗੋਂ ਆਉਂਦਾ ਮਿਲਿਆ." (ਜਸਾ)


ਕ੍ਰਿ. ਵਿ- ਪਹਿਲੋਂ. ਅੱਗੋਂ. ਮੁੱਢ ਤੋਂ.


ਰਿਆਸਤ ਨਾਭਾ, ਨਜਾਮਤ ਤਸੀਲ ਅਮਲੋਹ, ਥਾਣਾ ਭਾਦਸੋਂ ਵਿੱਚ ਇਹ ਪਿੰਡ ਹੈ. ਇਸ ਪਿੰਡ ਤੋਂ ਅਗਨਿ ਕੋਣ ੩. ਫ਼ਰਲਾਂਗ ਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ.#ਪਹਿਲਾਂ ਇੱਥੇ ਕੋਈ ਇਮਾਰਤ ਨਹੀਂ ਸੀ, ਕੇਵਲ ਇੱਕ ਪੁਰਾਣਾ ਪਿੱਪਲ ਦਾ ਬਿਰਛ ਹੈ, ਜਿਸ ਹੇਠਾਂ ਗੁਰੂ ਜੀ ਦਾ ਵਿਰਾਜਣਾ ਵ੍ਰਿੱਧ ਲੋਕ ਦੱਸਦੇ ਹਨ. ਹੁਣ ਸੰਮਤ ੧੯੭੬ ਤੋਂ ਗੁਰੁਦ੍ਵਾਰਾ ਬਣਨ ਲੱਗਾ ਹੈ. ੧੦. ਵਿੱਘੇ ਜ਼ਮੀਨ ਭਾਈ ਨੱਥਾ ਸਿੰਘ ਜੀ ਅਗੌਲ ਵਾਸੀ ਨੇ ਲਗਾਈ ਹੈ. ਇਹੋ ਹੀ ਧੂਪ, ਦੀਪ, ਝਾੜੂ ਆਦਿਕ ਦੀ ਸੇਵਾ ਕਰਦੇ ਹਨ.#ਰੇਲਵੇ ਸਟੇਸ਼ਨ ਨਾਭੇ ਤੋਂ ਈਸ਼ਾਨ ਕੋਣ ਵੱਲ ਸਿੱਧੇ ਕੱਚੇ ਰਸਤੇ ੬, ਅਤੇ ਪੱਕੀ ਸੜਕ ਦੇ ਰਸਤੇ ੮. ਮੀਲ ਹੈ.


ਵਿ- ਅਵਿਨਾਸ਼ੀ. ਜਿਸ ਦਾ ਨਾਸ਼ ਨਾ ਹੋ ਸਕੇ. ਦੇਖੋ, ਗੰਜ.


ਵਿ- ਜੋ ਵਿਨਾਸ਼ ਹੋਣ ਵਾਲੇ ਨਹੀਂ, ਉਨ੍ਹਾਂ ਨੂੰ ਆਗੰਜਣ, ਵਿਸ਼ੇਸ ਕਰਕੇ ਨਾਸ਼ ਕਰਨ ਵਾਲਾ.