ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਚਾਹੁਣ ਵਾਲਾ. ਕਾਮੁਕ। ੨. ਫ਼ਾ. [کمر] ਸੰਗ੍ਯਾ- ਲੱਕ. ਕਟਿ। ੩. ਕਮਰਬੰਦ. ਕਮਰਕਸਾ। ੪. ਅ਼. [قمر] ਕ਼ਮਰ. ਚੰਦ੍ਰਮਾ.


ਸੰਗ੍ਯਾ- ਕਮਰ ਕਸਣ ਦਾ ਪਟਕਾ। ੨. ਲੱਕ ਬੰਨ੍ਹਣ ਦੀ ਕ੍ਰਿਯਾ। ੩. ਪਲਾਸ ਦਾ ਗੂੰਦ ਅਤੇ ਉਸ ਨਾਲ ਮਿਲਾਕੇ ਬਣਾਇਆ ਹੋਇਆ ਖਾਣ ਯੋਗ੍ਯ ਪਦਾਰਥ. ਜਿਸ ਨੂੰ ਵਿਸ਼ੇਸ ਇਸਤ੍ਰੀਆਂ ਖਾਂਦੀਆਂ ਹਨ. ਇਸ ਨਾਲ ਕਮਰ ਦਾ ਦਰਦ ਹਟ ਜਾਂਦਾ ਹੈ.


ਸੰ. कर्मरङ्ग ਕਰ੍‍ਮਰੰਗ. ਸੰਗ੍ਯਾ- ਇੱਕ ਬਿਰਛ, ਜਿਸ ਨੂੰ ਫਾਂਕਦਾਰ ਖੱਟੇ ਫਲ ਲਗਦੇ ਹਨ, ਜੋ ਅਚਾਰ ਅਤੇ ਚਟਨੀ ਵਿੱਚ ਵਰਤੀਦੇ ਹਨ. ਇਸ ਦੇ ਫਲ ਅਤੇ ਜੜ ਨੂੰ ਕਈ ਦਵਾਈਆਂ ਵਿੱਚ ਭੀ ਵਰਤੀਦਾ ਹੈ. L. Averrhoa Carambala.


ਫ਼ਾ. [کمربستہ] ਵਿ- ਕਟਿਬੱਧ. ਕਮਰਕਸਾ ਕੀਤੇ ਹੋਏ ਤਿਆਰ.