ਸੰ. तल. ਧਾ- ਕ਼ਾਇਮ ਹੋਣਾ, ਪੂਰਨ ਹੋਣਾ। ੨. ਸੰ. ਸੰਗ੍ਯਾ- ਹੇਠਲਾ ਭਾਗ. ਤਲਾ। ੩. ਜਲ ਦੇ ਥੱਲੇ ਦੀ ਜ਼ਮੀਨ। ੪. ਪੈਰ ਦਾ ਤਲਾ. "ਮੇਰਾ ਸਿਰ ਤਿਨ ਵਿਟਹੁ ਤਲ ਰੋਲੀਆ." (ਵਾਰ ਗਉ ੧. ਮਃ ੪) ੫. ਹਥੇਲੀ. "ਨਵ ਨਿਧਿ ਕਰਤਲ ਤਾਂਕੇ." (ਸੋਰ ਰਵਿਦਾਸ) ੬. ਦੇਸ਼. ਅਸਥਾਨ. ਸ੍ਥਲ. "ਜਨੁ ਰੰਭਾ ਮਹਿਤਲ ਪਗਧਾਰੀ." (ਗੁਪ੍ਰਸੂ) ੭. ਜੰਗਲ। ੮. ਦਸ੍ਤਾ. ਮੁੱਠ। ੯. ਆਧਾਰ. ਸਹਾਰਾ। ੧੦. ਸੱਤ ਪਾਤਾਲਾਂ ਵਿੱਚੋਂ ਪਹਿਲਾ ਪਾਤਾਲ। ੧੧. ਕ੍ਰਿ. ਵਿ- ਤਲੇ. ਨੀਚੇ. ਦੇਖੋ, ਤਲਿ। ੧੨. ਥੱਲਿਓਂ. ਹੇਠੋਂ. ਅੰਦਰੋਂ. "ਰਤਾ ਸਚਿਨਾਮਿ ਤਲਹੀਅਲੁ." (ਪ੍ਰਭਾ ਮਃ ੧) ਸਤ੍ਯਨਾਮ ਵਿੱਚ ਹ੍ਰਿਦ੍ਯਸ੍ਥਲ ਅੰਦਰੋਂ ਰੰਗਿਆ ਹੋਇਆ ਹੈ, ਬਾਹਰ ਦਾ ਦਿਖਾਵਾ ਨਹੀਂ। ੧੩. ਦੇਖੋ, ਟਿੱਲਾ ੨। ੧੪. ਤਾਲ ਲਈ ਭੀ ਤਲ ਸ਼ਬਦ ਆਇਆ ਹੈ. "ਪੰਖੀਆ ਜਿਨੀ ਵਸਾਏ ਤਲ." (ਸ. ਫਰੀਦ)
nan
ਸੰ. तल्ल. ਟੋਆ. ਗੜ੍ਹਾ। ੨. ਤਿਸ ਮੇਂ ਲੀਨ.
ਦੇਖੋ, ਤਲ ੧੨.
nan
ਅ਼. [تلّقا] ਤਅ਼ੱਲੁਕ਼ਹ. ਸੰਗ੍ਯਾ- ਇ਼ਲਾਕ਼ਾ. ਪਰਗਨਾ. ਜਿਲਾ.