ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਨਿਗਲ ਜਾਣਾ. ਬਿਨਾ ਦੰਦ ਲਾਏ ਅੰਦਰ ਕਰਨਾ.


ਸੰਗ੍ਯਾ- ਹੜੱਪਣ ਦੀ ਕ੍ਰਿਯਾ। ੨. ਜਿਲਾ ਮਾਂਟਗੁਮਰੀ ਦਾ ਇੱਕ ਨਗਰ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮੁਲਤਾਨ ਵੱਲ ਵਿਚਰਦੇ ਹੋਏ ਵਿਰਾਜੇ ਹਨ. ਗੁਰੁਦ੍ਵਾਰੇ ਦਾ ਨਾਉਂ "ਨਾਨਕਸਰ" ਹੈ. ਦੇਖੋ, ਨਾਨਕ ਸਰ ਨੰਃ ੩.#ਇੱਥੇ ਇੱਕ ਪੁਰਾਣਾ ਥੇਹ ਖੋਦਣ ਤੋਂ ਬਹੁਤ ਪੁਰਾਣੀਆਂ ਚੀਜ਼ਾਂ ਨਿਕਲ ਰਹੀਆਂ ਹਨ, ਜਿਨ੍ਹਾਂ ਨੂੰ ਵੇਖਕੇ ਵਿਦ੍ਵਾਨਾਂ ਨੇ ਅਨੁਮਾਨ ਲਾਇਆ ਹੈ ਕਿ ਇਹ ਵਸਤੂਆਂ ਈਸਾ ਦੇ ਜਨਮ ਤੋਂ ੩੦੦੦ ਵਰ੍ਹੇ ਪਹਿਲਾਂ ਦੀਆਂ ਹਨ.


ਵਿ- ਨਿਗਲ ਜਾਣ ਵਾਲਾ। ੨. ਸਰਵਭਕ੍ਸ਼ੀ.


ਦੇਖੋ, ਹੜਬੜੀ.


ਕ੍ਰਿ- ਘਬਰਾਉਣਾ. ਵ੍ਯਾਕੁਲ ਹੋਣਾ। ੨. ਘਬਰਾਹਟ ਵਿੱਚ ਕਾਹਲੀ ਕਰਨੀ. "ਹੜਬੜਾਇ ਪਹੁਚੀ ਦੁਖਿਆਰੀ." (ਗੁਪ੍ਰਸੂ)


ਸੰਗ੍ਯਾ- ਵ੍ਯਾਕੁਲਤਾ. ਘਬਰਾਹਟ। ੨. ਹਲਚਲ। ੩. ਕਾਹਲੀ.


ਹੜ- ਪਾਣੀ. ਪ੍ਰਵਾਹ ਦਾ ਜਲ। ੨. ਦਰਿਆ, ਜਿਸ ਵਿੱਚ ਜਲ ਦਾ ਪ੍ਰਵਾਹ ਚਲਦਾ ਹੈ. "ਰੱਤੂ ਦੇ ਹੜਵਾਣੀ ਚੱਲੇ ਬੀਰ ਖੇਤ." (ਚੰਡੀ ੩) "ਨਿੰਦਕ ਲਾਇਤਬਾਰ ਮਿਲੇ ਹੜਵਾਣੀਐ." (ਵਾਰ ਮਲਾ ਮਃ ੧) ਨਿੰਦਕ ਅਤੇ ਚੁਗਲ ਵੈਤਰਣੀ ਦੇ ਪ੍ਰਵਾਹ ਵਿੱਚ ਪੈ ਗਏ। ੩. ਸੰ. हृड्डूकवानीर ਹੱਡੂਕਵਾਨੀਰ. ਚੰਡਾਲ ਦੀ ਬੈਤ. ਨਿੰਦਕ ਅਤੇ ਚੁਗਲਾਂ ਨੂੰ ਜੇਲ ਵਿੱਚ ਚੰਡਾਲਾਂ ਤੋਂ ਬੈਤ ਲਗਦੇ ਹਨ.