ਸੰ. भिक्ष्- ਰਿਕ੍. ਧਾ- ਮੰਗਣਾ, ਯਾਚਨਾ ਕਰਨੀ, ਥਕਣਾ, ਪੈਦਾ ਕਰਨਾ। ੨. ਭਿਕ੍ਸ਼ਾ, ਸੰਗ੍ਯਾ- ਮੰਗਣਾ. ਯਾਚਨਾ. "ਮੰਨੈ ਨਾਨਕ ਭਵਹਿ ਨ ਭਿਖ." (ਜਪੁ) ਮੰਗਣ ਲਈ ਨਹੀਂ ਦਰ ਬਦਰ ਫਿਰਦਾ। ੩. ਭਵਿਸ਼੍ਯ ਵਾਸਤੇ ਭੀ ਭਿਖ ਸ਼ਬਦ ਆਇਆ ਹੈ. "ਸਦਾ ਸਮਾਲੈ ਭਿਖ." (ਗੁਪ੍ਰਸੂ) ਅੱਗਾ ਯਾਦ ਰਖੇ.
nan
ਸੰ, ਭਿਕ੍ਸ਼ੁਕ. ਭੀਖ ਮੰਗਣ ਵਾਲਾ. ਮੰਗਤਾ. ਦੇਖੋ, ਭਿਕ੍ਸ਼ੁਕ। ੨. ਕਈ ਕਵੀਆਂ ਨੇ ਭਿਖਜ ਦੀ ਥਾਂ ਭਿਖਕ ਲਿਖਿਆ ਹੈ. ਦੇਖੋ, ਭਿਖਜ.
nan
nan
ਦੇਖੋ, ਭਿਖ ਅਤੇ ਭਿਖਿਆ। ੨. ਗੁਰੁਯਸ਼ ਕਰਨ ਵਾਲਾ ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਗੁਰੂ ਮਿਲ੍ਯਉ ਸੋਇ ਭਿਖਾ ਕਹੈ." (ਸਵੈਯੇ ਮਃ ੩. ਕੇ) ੩. ਸੁਲਤਾਨਪੁਰ ਨਿਵਾਸੀ ਇੱਕ ਭੱਟ, ਜੋ ਗੁਰੂ ਅਰਜਨਦੇਵ ਜੀ ਦਾ ਸਿੱਖ ਹੋਇਆ, "ਭਿਖਾ ਟੋਡਾ ਭੱਟ ਦੁਇ ਧਾਰੂ ਸੂਦ ਮਹਲ ਤਿਸ ਭਾਰਾ." (ਭਾਗੁ)
nan
ਭਿਕ੍ਸ਼ੁਕ. ਭੀਖ ਮੰਗਣ ਵਾਲਾ। ੨. ਗੁਰੂ ਅਰਜਨਸਾਹਿਬ ਦਾ ਆਤਮਗ੍ਯਾਨੀ ਅਤੇ ਅਨਨ੍ਯ ਸਿੱਖ ਭਾਈ ਭਿਖਾਰੀ, ਜੋ ਗੁਜਰਾਤ (ਪੰਜਾਬ) ਵਿੱਚ ਰਹਿਂਦਾ ਸੀ. ਕਰਤਾਰ ਦਾ ਭਾਣਾ ਮੰਨਣ ਵਾਲੇ ਸਿੱਖਾਂ ਵਿੱਚੋਂ ਇਹ ਮਿਸਾਲਰੂਪ ਸੀ. ਇੱਕ ਵਾਰ ਭਾਈ ਗੁਰਮੁਖ ਨੇ ਗੁਰੂਸਾਹਿਬ ਪਾਸ ਬੇਨਤੀ ਕੀਤੀ ਕਿ ਕਿਸੇ ਗੁਰਮੁਖ ਸਿੱਖ ਦਾ ਦਰਸ਼ਨ ਕਰਾਓ, ਤਦ ਗੁਰੂ ਅਰਜਨਦੇਵ ਜੀ ਨੇ ਭਾਈ ਗੁਰਮੁਖ ਨੂੰ ਭਾਈ ਭਿਖਾਰੀ ਪਾਸ ਭੇਜਿਆ.#ਜਦ ਭਾਈ ਗੁਰਮੁਖ ਭਿਖਾਰੀ ਪਾਸ ਪੁੱਜਾ, ਤਾਂ ਉਸ ਨੂੰ ਤੱਪੜ ਗੰਢਣ ਅਤੇ ਕਾਠ ਇਕੱਠਾ ਕਰਨ ਆਦਿ ਕੰਮਾਂ ਵਿੱਚ ਰੁੱਝਾ ਵੇਖਿਆ. ਰਾਤ ਨੂੰ ਗੁਜਰਾਤ ਤੇ ਡਾਕੂ ਆਪਏ, ਪਿੰਡ ਦੀ ਵਾਹਰ ਨੇ ਧਾੜਵੀਆਂ ਦਾ ਪਿੱਛਾ ਕੀਤਾ ਅਤੇ ਭਾਰੀ ਟਾਕਰਾ ਹੋਇਆ, ਜਿਸ ਵਿੱਚ ਭਾਈ ਭਿਖਾਰੀ ਦਾ ਬੇਟਾ ਮਾਰਿਆ ਗਿਆ, ਭਿਖਾਰੀ ਨੇ ਜੋ ਲੱਕੜਾਂ ਜਮਾਂ ਕੀਤੀਆਂ ਸਨ ਉਨ੍ਹਾਂ ਨਾਲ ਪੁਤ੍ਰ ਦਾ ਦਾਹ ਕੀਤਾ ਅਤੇ ਬੁਲਾਉਣੀ ਲਈ ਆਏ ਸੱਜਨਾਂ ਨੂੰ ਗੱਠੇ ਹੋਏ ਤੱਪੜ ਵਿਛਾ ਦਿੱਤੇ. ਗੁਰਮੁਖ ਨੇ ਜਾਣਿਆ ਕਿ ਭਿਖਾਰੀ ਅੰਤਰਯਾਮੀ ਹੈ. ਇਸ ਨੂੰ ਹੋਣਹਾਰ ਗੱਲ ਦਾ ਪਹਿਲਾਂ ਹੀ ਗ੍ਯਾਨ ਸੀ. ਨੰਮ੍ਰਤਾ ਨਾਲ ਗੁਰਮੁਖ ਨੇ ਆਖਿਆ ਕਿ ਭਾਈ ਭਿਖਾਰੀ ਜੀ, ਜੇ ਆਪ ਨੂੰ ਪਹਿਲਾਂ ਹੀ ਇਸ ਘਟਨਾ ਦਾ ਗ੍ਯਾਨ ਸੀ ਤਾਂ ਸਤਿਗੁਰਾਂ ਅੱਗੇ ਪੁਤ੍ਰ ਦੀ ਵਡੀ ਉਮਰ ਲਈ ਅਰਦਾਸ ਕਿਉਂ ਨਾ ਕੀਤੀ ਅਤੇ ਬੇਟੇ ਨੂੰ ਵਾਹਕ ਨਾਲ ਜਾਣੋਂ ਕਿਉਂ ਨਾ ਵਰਜਿਆ? ਭਾਈ ਭਿਖਾਰੀ ਨੇ ਉੱਤਰ ਦਿੱਤਾ ਕਿ ਕਰਤਾਰ ਦੇ ਭਾਣੇ ਵਿੱਚ ਕੁਤਰਕ ਕਰਨੀ ਪਾਪ ਹੈ, ਅਤੇ ਸਤਿਗੁਰਾਂ ਤੋਂ ਆਤਮਵਿਚਾਰ ਦਾਤ ਮੰਗਣੀ ਲੋੜੀਏ, ਨਾ ਕਿ ਮਿਥ੍ਯਾ ਪਦਾਰਥਾਂ ਲਈ ਅਰਦਾਸ ਕਰਨੀ ਚਾਹੀਏ.
ਸੰ. ਭਿਕ੍ਸ਼ਾ. ਸੰਗ੍ਯਾ- ਯਾਚਨਾ. ਮੰਗਣ ਦੀ ਕ੍ਰਿਯਾ। ੨. ਮੰਗਕੇ ਲਈ ਹੋਈ ਅੰਨ ਆਦਿ ਵਸ੍ਤੂ. "ਭਿਖਿਆਮਾਨਰਜੇ ਸੰਤੋਖੀ." (ਸੋਰ ਅਃ ਮਃ ੧); ਭਿਕ੍ਸ਼ਾ. ਭੀਖ. ਦੇਖੋ, ਭਿਖ ਅਤੇ ਭਿਖਿਆ. "ਇਆ ਸੁਖ ਤੇ ਭਿਖ੍ਯਾ ਭਲੀ." (ਸ. ਕਬੀਰ)