(ਜਾਪੁ) ਵਿ- ਗ਼ਨੀਮਾਂ ਤੋਂ ਨਾ ਨਾਸ਼ ਹੋਣ ਵਾਲਾ.
ਵਿ- ਗੰਡਸ੍ਥਲ ਰਹਿਤ. ਜਿਸ ਦੇ ਕਨਪਟੀ ਆਦਿ ਕੋਈ ਅੰਗਨਹੀਂ. "ਨਮਸਤੁਆ ਅਗੰਡੰ." (ਗ੍ਯਾਨ)
ਦੇਖੋ, ਅਗੰਤੁਕ.
ਵਿ- ਅਗਣਿਤ. ਬਿਨਾ ਗਿਣਤੀ. ਬੇਸ਼ੁਮਾਰ। ੨. ਅੱਗੇ ਦੀ। ੩. ਭਵਿਸ਼੍ਯ ਕਾਲ (ਆਉਣ ਵਾਲੇ ਸਮੇਂ) ਦੀ.
ਸੰ. आगन्तुक- ਆਗੰਤੁਕ. ਵਿ- ਆਉਣ ਵਾਲਾ। ੨. ਹਰੀਚੁਗ (ਹਰਿਆਉ) ਪਸ਼ੂ। ੩. ਸੰਗ੍ਯਾ- ਪਰਾਹੁਣਾ. ਅਤਿਥਿ। ੪. ਪਰਲੋਕ.
ਪਰਲੋਕ. ਦੇਖੋ, ਅਗੰਤ ਅਤੇ ਅਗੰਤੁਕ. "ਈਹਾਂ ਜਸ ਪਾਵੋ, ਵਡ ਸੂਖ ਹਨਐ ਅਗੰਥ ਮੇ." (ਪੰਪ੍ਰ)
ਸੰ. अगम्भन्. ਅਗੰਭਨ. ਵਿ- ਅਥਾਹ. ਅਗਾਧ. "ਆਗੰਭ ਹੈ." (ਜਾਪੁ)
ਦੇਖੋ, ਅਗਮ. "ਅਗੰਮ ਅਗੰਮ ਅਸੰਖ ਲੋਅ." (ਜਪੁ) ੨. ਦੇਖੋ, ਅਗਮ੍ਯ.
ਦੇਖੋ, ਅਗਮਪੁਰ। ੨. ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਆਨੰਦਪੁਰ ਵਿੱਚ, ਆਨੰਦਪੁਰ ਪਾਸ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਗੜ੍ਹ ਸ਼ੰਕਰ" "ਨਵਾਂ ਸ਼ਹਿਰ ਦੁਆਬਾ" ਤੋਂ ਪੂਰਵ ਵੱਲ ੨੫ ਮੀਲ ਤੇ ਹੈ.#ਇਸ ਪਿੰਡ ਵਿੱਚ ਦੋ ਗੁਰੁਦ੍ਵਾਰੇ ਹਨ:-#(ੳ) ਹੋਲਗੜ੍ਹ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਨੰਦ ਪੁਰ ਤੋਂ ਆਕੇ ਹੋਲੇ ਦਾ ਦੀਵਾਨ ਲਾਇਆ ਕਰਦੇ ਸਨ. ਇਸ ਗੁਰੁਦ੍ਵਾਰੇ ਦੇ ਨਾਲ ਕੋਈ ਜਾਗੀਰ ਨਹੀਂ ਹੈ. ਪੁਜਾਰੀ ਸਿੰਘ ਹੈ.#(ਅ) ਦੇਹਰਾ ਮਾਤਾ ਜੀਤੋ ਜੀ ਦਾ. ਸੰਮਤ ੧੭੫੭ ਵਿੱਚ ਅਗੰਮਪੁਰ ਦੀ ਜ਼ਮੀਨ ਵਿੱਚ ਮਾਤਾ ਜੀ ਦਾ ਸਸਕਾਰ ਹੋਇਆ, ਇੱਥੇ ਇੱਕ ਪੁਰਾਣਾ ਪਿੱਪਲ ਅਤੇ ਦੇਹਰਾ ਵਿਦ੍ਯਮਾਨ ਹੈ. ਇਹ ਜਗਾ ਆਨੰਦਪੁਰ ਤੋਂ ਪੱਛਮ ਵੱਲ ਕ਼ਰੀਬ ਡੇਢ ਮੀਲ ਹੈ. ਇਸ ਗੁਰੁਦ੍ਵਾਰੇ ਨਾਲ ਭਾਈ ਉਦਯ ਸਿੰਘ ਕੈਥਲਪਤਿ ਦੀ ਲਾਈ ਸੌ ਰੁਪਯਾ ਸਾਲਾਨਾ ਦੀ ਜਾਗੀਰ ਹੈ, ਜੋ ਪਿੰਡ ਚਿਪੜਚਿੜੀ ਜਿਲਾ ਅੰਬਾਲਾ ਤੋਂ ਮਿਲਦੀ ਹੈ. ਸੌ ਰੁਪਯੇ ਦੀ ਜਾਗੀਰ ਪਿੰਡ ਖੁਮੇੜਾ ਥਾਣਾ ਆਨੰਦਪੁਰ ਵਿੱਚ ਸਿੱਖਰਾਜ ਦੇ ਵੇਲੇ ਦੀ ਹੈ. ੧੨. ਘੁਮਾਉਂ ਜ਼ਮੀਨ ਮੀਆਂ ਪ੍ਰਦ੍ਯੁਮਨ ਸਿੰਘ ਜ਼ੈਲਦਾਰ ਦੇ ਬਜ਼ੁਰਗਾਂ ਵੱਲੋਂ ਭੀ ਦੇਹਰੇ ਦੇ ਨਾਉਂ ਹੈ. ਪੁਜਾਰੀ ਸਿੰਘ ਹਨ. ਦੇਖੋ, ਨਕਸ਼ਾ ਆਨੰਦਪੁਰ.
ਜਿਲਾ ਅੰਬਾਲਾ, ਤਸੀਲ ਥਾਣਾ ਜਗਾਧਰੀ ਵਿੱਚ ਇੱਕ ਪਿੰਡ ਬਲਾਚੌਰ ਹੈ. ਇਸ ਪਿੰਡ ਤੋਂ ਵਾਯਵੀ ਕੋਣ ਅੱਧ ਮੀਲ ਦੇ ਕ਼ਰੀਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ 'ਅਗੰਮਪੁਰਾ' ਹੈ, ਗੁਰੂ ਜੀ ਕਪਾਲਮੋਚਨ ਤੋਂ ਹਟਦੇ ਹੋਏ ਇੱਥੇ ਪਧਾਰੇ ਹਨ. ਛੋਟਾ ਜਿਹਾ ਗੁਰੁਦ੍ਵਾਰਾ ਬਣਿਆ ਹੋਇਆ ਹੈ. ਅਕਾਲੀ ਸਿੰਘ ਸੇਵਾ ਕਰਦੇ ਹਨ. ਗੁਰੁਦ੍ਵਾਰੇ ਨਾਲ ੫੦- ੬੦ ਵਿੱਘੇ ਜ਼ਮੀਨ ਨਗਰਵਾਸੀਆਂ ਵੱਲੋਂ ਹੈ. ਇਹ ਰੇਲਵੇ ਸਟੇਸ਼ਨ ਜਗਾਧਰੀ ਤੋਂ ਈਸ਼ਾਨ ਕੋਣ ੭. ਮੀਲ ਪੁਰ ਪੱਕੀ ਸੜਕ ਦੇ ਨਾਲ ਹੈ.
nan
nan