ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
to go round collecting offerings of cooked food
(drinking) without pause, at one go; noun, feminine gurgling sound produced while gulping
ਸੰ. गहवर ਗਹ੍ਵਰ. ਸੰਗ੍ਯਾ- ਅਤਿ ਸੰਘਣਾ ਬਣ (ਵਨ), ਜਿਸ ਵਿੱਚ ਚਲਣਾ ਔਖਾ ਹੋਵੇ. "ਗਹਬਰ ਬਨ ਘੋਰ, ਗਹਬਰ ਬਨ ਘੋਰ ਹੇ!" (ਆਸਾ ਛੰਤ ਮਃ ੫) ੨. ਔਖਾ ਥਾਂ. ਜਿਸ ਜਗਾ ਪਹੁਚਣਾ ਮੁਸ਼ਕਿਲ ਹੈ। ੩. ਗੁਫ਼ਾ ਕੰਦਰਾ। ੪. ਦੰਭ. ਪਾਖੰਡ। ੫. ਗੰਭੀਰ ਅਰਥ। ੬. ਜਲ। ੭. ਵਿ- ਗੁਪ੍ਤ। ੮. ਗੂੜ੍ਹਾ. ਗਾੜ੍ਹਾ. "ਲਾਲ ਗੁਲਾਲ ਗਹਬਰਾ." (ਸ੍ਰੀ ਮਃ ੧)
ਸੰਗ੍ਯਾ- ਧੁੰਦਲਾਪਨ। ੨. ਗ਼ੁਬਾਰ. ਆਸਮਾਨ ਵਿੱਚ ਛਾਈ ਹੋਈ ਗਰਦ। ੩. ਦੇਖੋ, ਗਹਬਰ ੧. "ਮਹਾਂ ਗਹਰ ਬਨ ਤਹਿਂ ਇਕ ਲਹਾ." (ਚਰਿਤ੍ਰ ੨੫੬) ਗਹ੍ਵਰ ਜੰਗਲ ਦੇਖਿਆ.
ਵਿ- ਦੁਰਗਮ ਅਤੇ ਗੰਭੀਰ. ਗਹ੍ਵਰ ਅਤੇ ਗੰਭੀਰ. ਜਿਸ ਦੀ ਪ੍ਰਾਪਤੀ ਕਠਿਨ ਹੈ ਅਤੇ ਅਥਾਹ ਹੈ। ੨. ਦੇਖੋ, ਗਹਿਰਗੰਭੀਰ.
stopper, cork, plug; sprag