ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗਰਵਹੁੰ. ਅਹੰਕਾਰ ਕਰਦੇ ਹੋਂ. ਦੇਖੋ, ਗਾਰ ੩.


ਵਿ- ਗਾਲਕ. ਗਾਲਣ ਵਾਲਾ. "ਗਨੀਮਨ ਕੋ ਗਾਰਕ ਹੈ." (ਅਕਾਲ)


ਸੰਗ੍ਯਾ- ਗਰਕ ਹੋਣ ਦਾ ਭਾਵ. ਤਬਾਹੀ. ਬਰਬਾਦੀ. ਪ੍ਰਲੈ. "ਭਯੋ ਸਮਾ ਦਿਨ ਗਾਰਕੀ." (ਗੁਪ੍ਰਸੂ)


ਸੰ. गार्गी ਗਰਗ ਗੋਤ੍ਰ ਦੀ ਇੱਕ ਕੰਨ੍ਯਾ, ਜੋ ਵਡੀ ਪੰਡਿਤਾ ਸੀ. ਇਹ ਮੈਤ੍ਰੇਯੀ ਦੀ ਭੂਆ ਸੀ. ਇਸ ਨੇ ਸਾਰੀ ਉਮਰ ਬ੍ਰਹਮਚਰਯ ਵਿੱਚ ਵਿਤਾਈ. ਇਸ ਦੀ ਕਥਾ ਬ੍ਰਿਹਦਾਰਣ੍ਯਕ ਉਪਨਿਸਦ ਵਿੱਚ ਆਈ ਹੈ. ਇਸ ਦੀ ਵੇਦਾਂਤਚਰਚਾ ਇੱਕ ਵਾਰ ਰਾਜਾ ਜਨਕ ਦੀ ਸਭਾ ਵਿੱਚ ਲੋਕਾਂ ਨੂੰ ਮੋਹਿਤ ਕਰਨ ਵਾਲੀ ਹੋਈ ਸੀ। ੨. ਦੁਰਗਾ. ਦੇਵੀ। ੩. ਯਾਗ੍ਯਵਲਕ ਰਿਖੀ ਦੀ ਇੱਕ ਇਸਤ੍ਰੀ.


ਅ਼. [غارت] ਗ਼ਾਰਤ. ਸੰਗ੍ਯਾ- ਲੁੱਟਣ ਦੀ ਕ੍ਰਿਯਾ। ੨. ਵਿ- ਨਸ੍ਟ. ਬਰਬਾਦ. ਤਬਾਹ.


ਕ੍ਰਿ- ਗਾਲਨਾ. "ਤਨੁ ਜਉ ਹਿਵਾਲੇ ਗਾਰੈ." (ਰਾਮ ਨਾਮਦੇਵ) ੨. ਗ਼ਾਰਤ ਕਰਨਾ "ਸੰਤ ਉਬਾਰ ਗਨੀਮਨ ਗਾਰੈ." (ਅਕਾਲ) ੩. ਮਿਲਾਉਣਾ. "ਘਸਿ ਕੁੰਕਮ ਚੰਦਨ ਗਾਰਿਆ." (ਸੋਰ ਕਬੀਰ) ਚੰਦਨ ਕੇਸਰ ਦੇ ਮਿਲਾਪ ਵਾਂਙ ਜੀਵਾਤਮਾ ਬ੍ਰਹਮ ਨਾਲ ਮਿਲਾਇਆ.


ਸੰ. ਗਰ੍‍ਬ. ਸੰਗ੍ਯਾ- ਅਭਿਮਾਨ. ਅਹੰਕਾਰ.