ਦੇਖੋ, ਭੋਜਨ.
ਦੇਖੋ, ਫਰਿਸ਼ਤਾ.
ਸੰਗ੍ਯਾ- ਚਾਰ ਹਨ ਵਕਤ੍ (ਮੁਖ) ਜਿਸ ਦੇ ਬ੍ਰਹ੍ਮਾ. ਚਤੁਰਾਨਨ. "ਡਰ੍ਯੋ ਚਾਰਬਕਤ੍ਰੰ." (ਚੰਡੀ ੨)
nan
ਦੇਖੋ, ਚਾਰਿ ਵਰਣ. "ਚਾਰਿ ਬਰਨ ਚਾਰਿ ਆਸ੍ਰਮ ਹੈ." (ਕਾਨ ਪੜਤਾਲ ਮਃ ੪)
ਵਿ- ਚੰਚਲ. ਚਾਲਾਕ। ੨. ਦੇਖੋ, ਚਾਰਵਾਕ.
ਪਰਾ, ਪਸ਼੍ਯੰਤੀ, ਮਧ੍ਯਮਾ, ਵੈਖਰੀ. ਮੂਲਾਧਾਰਾ ਵਿੱਚ ਰਹਿਣ ਵਾਲਾ ਸ਼ਬਦ ਪਰਾ, ਮੂਲਾਧਾਰ ਤੋਂ ਉਠਕੇ ਹ੍ਰਿਦੇ ਵਿੱਚ ਆਇਆ ਸ਼ਬਦ ਪਸ਼੍ਯੰਤੀ. ਹ੍ਰਿਦੇ ਤੋਂ ਕੰਠ ਵਿੱਚ ਆਇਆ ਸ਼ਬਦ ਮਧ੍ਯਮਾ, ਮੁਖ ਤੋਂ ਉੱਚਾਰਣ ਹੋਇਆ ਸ਼ਬਦ ਵੈਖਰੀ ਬਾਣੀ ਹੈ. "ਖਾਣੀ ਚਾਰੇ ਬਾਣੀ ਭੇਦਾ." (ਬਿਲਾ ਮਃ ੧. ਥਿਤੀ) "ਬਾਬੇ ਕਹਿਆ ਚਾਰ ਬਾਣੀਆਂ ਹੈਨ- ਪਹਿਲੇ ਪਰਾ, ਦੂਜੀ ਪਸੰਤੀ (ਪਸ਼੍ਯੰਤੀ), ਤੀਜੀ ਮੱਧਮਾ (ਮਧ੍ਯਮਾ), ਚੌਥੀ ਬੈਖਰੀ (ਵੈਖਰੀ), ਪਰ ਸੋਈ ਬਾਣੀ ਵਿਸੇਖ ਹੈ ਜੋ ਯਕਦਿਲ ਹੋ ਕੇ ਕਰਤਾਰ ਨੂੰ ਯਾਦ ਕਰੀਏ." (ਜਸਭਾਮ)
nan
nan
ਸ਼ਸਤ੍ਰਨਾਮਮਾਲਾ ਵਿੱਚ ਇਹ ਪਦ ਕਈ ਵਾਰ#ਆਉਂਦੇ ਹਨ. ਯਥਾ- "ਆਦਿ ਸਬਦ ਮਾਤੰਗ ਭਣੀਜੈ। ਚਾਰ ਬਾਰ ਨ੍ਰਿਪ ਪਦ ਕੋ ਦੀਜੈ। ਅਰਿਣੀ ਤਾਂਕੇ ਅੰਤ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ." (੧੨੫੦) ਮਾਤੰਗ ਨ੍ਰਿਪ ਨ੍ਰਿਪ ਨ੍ਰਿਪ ਨ੍ਰਿਪ ਅਰਿ. ਮਾਤੰਗ (ਹਾਥੀ) ਦਾ ਸ੍ਵਾਮੀ ਇੰਦ੍ਰ, ਉਸ ਦਾ ਸ੍ਵਾਮੀ ਕਸ਼੍ਯਪ, ਉਸ ਦੀ ਮਾਲਕੀਯਤ ਪ੍ਰਿਥਿਵੀ, ਪ੍ਰਿਥਿਵੀ ਦੇ ਲੋਕਾਂ ਦੀ ਰਖ੍ਯਾ ਕਰਨ ਵਾਲੀ ਰਾਜਾ ਦੀ ਸੈਨਾ, ਉਸ ਦੀ ਵੈਰਣ ਬੰਦੂਕ. ਇਵੇਂ ਹੀ ਨ੍ਰਿਪ ਦੀ ਥਾਂ ਕਿਤੇ ਨਾਇਕਪਦ ਅਤੇ ਕਿਤੇ ਪਤਿ ਸ਼ਬਦ ਆਉਂਦਾ ਹੈ. ਦੇਖੋ, ਅੰਕ ੧੨੮੪.
ਆਚਾਰ ਅਤੇ ਵਿਚਾਰ. ਕ੍ਰਿਯਾ ਅਤੇ ਵਿਚਾਰਸ਼ਕਤਿ. "ਚਾਰ ਬਿਚਾਰ ਬਿਨਸਿਓ ਸਭ ਦੂਆ." (ਬਾਵਨ)
(ਸਾਰ ਮਃ ੫) ਚਾਰ ਵਰਣ ਖਟ ਦਰਸ਼ਨ। ੨. ਚਾਰ ਵੇਦ ਖਟ ਸ਼ਾਸਤ੍ਰ.