ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅਘਗਨ. ਦੇਖੋ, ਅਘ। ੨. ਅ- ਘਨ. ਜੋ ਨਹੀਂ ਘਨਾ (ਸੰਘਣਾ). ਵਿਰਲਾ.


ਵਿ- ਪਾਪ ਨਾਸ਼ ਕਰਨ ਵਾਲਾ. ਦੁੱਖ ਵਿਨਾਸ਼ਕ. "ਅਬਿਨਾਸੀ ਅਘਨਾਸ." (ਬਾਵਨ) "ਅਘਨਾਸਨ ਜਗਦੀਸੁਰਹ." (ਵਾਰ ਜੈਤ)


ਸੰਗ੍ਯਾ- ਪਾਪਾਂ ਦਾ ਪੁੰਜ. ਪਾਪ ਸਮੁਦਾਯ.#"ਨਾਮ ਕੇ ਲੇਤ ਹਰੇ ਅਘਵਾ." (ਕ੍ਰਿਸਨਾਵ)


ਵਿ- ਜੋ ਘੜਿਆ ਨਹੀਂ ਗਿਆ. ਜੋ ਬਣਾਇਆ ਨਹੀਂ। ੨. ਅਸਿਕ੍ਸ਼ਿਤ. ਸਿਖ੍ਯਾ ਰਹਿਤ. "ਗੁਰੁਮੁਖਿ ਬਾਣੀ ਅਘੜ ਘੜਾਵੈ." (ਸਿਧਗੋਸਟਿ) ਅਘੜ ਬਾਣੀ ਨੂੰ ਸਤਸੰਗ ਦੀ ਟਕਸਾਲ ਵਿੱਚ ਘੜਾਵੈ। ੩. ਦੇਖੋ, ਚੰਦਸਤ.


ਭਾਈ ਮਨੀ ਸਿੰਘ ਜੀ ਦਾ ਭਤੀਜਾ, ਜਿਸ ਨੇ ਮੋਮਿਨ ਖ਼ਾਨ ਕਸੂਰ ਦੇ ਪਠਾਣ ਦਾ, ਜੋ ਮੁਰਾਦ ਬੇਗਮ ਦੇ ਹੁਕਮ ਨਾਲ ਗਸ਼ਤੀ ਫੌਜ ਲੈ ਕੇ ਸਿੱਖਾਂ ਦਾ ਸਰਵਨਾਸ਼ ਕਰਨ ਲਈ ਦੇਸ਼ ਵਿੱਚ ਫਿਰ ਰਹਿਆ ਸੀ, ਸਿਰ ਵੱਢਕੇ ਖ਼ਾਲਸਾ ਜੀ ਦੇ ਦੀਵਾਨ ਵਿੱਚ ਪੇਸ਼ ਕੀਤਾ. ਇਹ ਘਟਨਾ ਸਨ ੧੭੫੭ ਦੀ ਹੈ. ਅਘੜ ਸਿੰਘ ਅਹਮਦ ਸ਼ਾਹ ਦੁੱਰਾਨੀ ਦੇ ਹਮਲਿਆਂ ਵੇਲੇ ਕਈ ਲੜਾਈਆਂ ਵਿੱਚ ਲੜਿਆ, ਅਤੇ ਖ਼ਾਲਸੇ ਦੀ ਤਨ ਮਨ ਤੋਂ ਸੇਵਾ ਕਰਦਾ ਰਿਹਾ.


ਸੰਗ੍ਯਾ- ਅਘ ਦਾ ਬਹੁ ਵਚਨ. "ਕੋਟਿ ਅਘਾ ਸਭ ਨਾਸ ਹੋਹਿ." (ਵਾਰ ਜੈਤ) ੨. ਕ੍ਰਿ. ਵਿ- ਅੱਗੇ. ਅਗਾਹਾਂ. ਪਰੇ. "ਅਘਾ ਸਿਧਾਣੀ ਸਿੰਗਾ ਧਉਲ ਦਿਆਂ." (ਚੰਡੀ ੩) ਤਲਵਾਰ ਪਾਤਾਲ ਨੂੰ ਕੱਟਕੇ ਧੌਲ ਦੇ ਸਿੰਗਾਂ ਤੋਂ ਭੀ ਅੱਗੇ ਚਲੀ ਗਈ.