ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕੰਥਾ। ੨. ਜੁੱਲੀ. "ਊਪਰ ਕਉ ਮਾਗਉ ਖੀਧਾ." (ਸੋਰ ਕਬੀਰ) "ਖੀਂਧ ਏਕ ਰਾਜਾ ਪਰ ਧਰੀ". (ਚਰਿਤ੍ਰ ੩੮੩)


ਕ੍ਰਿ- ਗੁੰਮ ਕਰਾਉਣਾ। ੨. ਗੁੰਮਰਾਹ ਕਰਾਉਣਾ. ਭੁਲਾਉਣਾ. "ਜਿਸਹਿ ਖੁਆਈ ਤਿਸੁ ਕਉਣੁ ਕਹੈ?" (ਵਾਰ ਰਾਮ ੧. ਮਃ ੧) "ਦੂਜੈਭਾਇ ਖੁਆਇ." (ਸ੍ਰੀ ਮਃ ੩) "ਦੂਜੈਭਾਇ ਖੁਆਈ ਰਾਮ." (ਵਡ ਛੰਤ ਮਃ ੩) "ਜਿਸ ਨੋ ਆਪਿ ਖੁਆਏ ਕਰਤਾ." (ਆਸਾ ਅਃ ਮਃ ੧) ੩. ਵੇਲਾ ਖੁੰਝਾਉਣਾ. ਘੁਸਾਉਣਾ.


ਉਸ ਨੇ ਭੁਲਾਏ. "ਇਕਿ ਦੂਜੈ ਭਾਇ ਖੁਆਇਅਨੁ." (ਵਾਰ ਸੂਹੀ ਮਃ ੩)


ਗੁੰਮਰਾਹ ਕਰਾਈਦਾ ਹੈ। ੨. ਮਹਰੂਮ ਕਰਾਈਦਾ ਹੈ। ੩. ਖੁੰਝਾਈਦਾ ਹੈ. ਘੁਸਾਈਦਾ ਹੈ. "ਇਕਨਾ ਵਖਤ ਖੁਆਈਐ." (ਆਸਾ ਅਃ ਮਃ ੧) ਨਮਾਜ਼ ਦਾ ਵੇਲਾ ਘੁਸਾਈਦਾ ਹੈ.


ਦੇਖੋ, ਖ਼੍ਵਾਜਹ.


ਦੇਖੋ, ਖ਼੍ਵਾਬ.


ਵਿ- ਖ਼੍ਵਾਬੀ. ਉੱਨਿਦ੍ਰਿਤ. ਉਨੀਂਦਾ.