ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਘੋਰ (ਸ਼ਿਵ) ਦਾ ਉਪਾਸਕ. "ਜੁਗੀਆ ਅਘੋਰੀ ਮੁਹਿ ਝੋਰੀ ਮੇ ਧਰਤ ਹੈ." (ਹਨੂ) ੨. ਸੰਗ੍ਯਾ- ਸ਼ਿਵ ਦੇ ਗਣ. "ਅਘੋਰਿ ਆਇ ਅੱਘਏ ਕਟੇ ਪਰੇ ਸੁ ਪ੍ਰਾਸਨੰ." (ਰਾਮਾਵ) ਫੱਟਾਂ (ਘਾਵਾਂ) ਨਾਲ ਕਟੇ ਪਏ ਯੋਧਿਆਂ ਨੂੰ ਖਾਕੇ ਸ਼ਿਵਗਣ ਅਘਾਏ। ੩. ਕੀਨਾਂਰਾਮ ਵਾਮਮਾਰਗੀ ਦਾ ਚਲਾਇਆ ਹੋਇਆ ਇੱਕ ਪੰਥ, ਜੋ ਮਦਿਰਾ ਮਾਂਸ ਤੋਂ ਛੁੱਟ ਮਲਮੂਤ੍ਰ ਦਾ ਖਾਣਾ ਪੀਣਾ ਭੀ ਧਰਮ ਦਾ ਅੰਗ ਮੰਨਦਾ ਹੈ. ਅਘੋਰੀ ਮੁਰਦੇ ਦੀ ਖੋਪਰੀ ਵਿੱਚ ਖਾਣਾ ਪੀਣਾ ਪਵਿਤ੍ਰ ਖਿਆਲ ਕਰਦੇ ਹਨ. ਇਨ੍ਹਾਂ ਨੂੰ 'ਕੀਨਾਰਾਮੀਏ' ਭੀ ਆਖਦੇ ਹਨ.


ਅਘਗਨ ਦਾ ਸੰਖੇਪ. ਪਾਪਾਂ ਦਾ ਪੁੰਜ. "ਦੇਖ ਚਰੰਨ ਅਘੰਨ ਹਰ੍ਯਉ." (ਸਵੈਯੇ ਮਃ ੪. ਕੇ)


ਸੰ. अच्. ਧਾ- ਜਾਣਾ. ਚਲਣਾ. ਆਦਰ ਕਰਨਾ. ਮੰਗਣਾ.


ਇੱਕ ਗਣਛੰਦ. ਇਸ ਦਾ ਨਾਉਂ "ਸ੍ਰਗ੍ਵਿਣੀ," "ਕਾਮਿਨੀਮੋਹਨਾ" ਅਤੇ "ਲਕ੍ਸ਼੍‍ਮੀਧਰਾ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਚਾਰ ਰਗਣ.#, , , .#ਉਦਾਹਰਣ-#ਅੰਬਿਕਾ ਤੋਤਲਾ ਸੀਤਲਾ ਸਾਕਿਨੀ,#ਸਿੰਧੁਰੀ ਸੁਪ੍ਰਭਾ ਸੁਭ੍ਰਮਾ ਡਾਕਿਨੀ,#ਸਾਵਜਾ ਸੰਭਰੀ ਸਿੰਧੁਲਾ ਦੁੱਖਰੀ,#ਸੰਮਿਲਾ ਸੰਭਲਾ ਸੁਪ੍ਰਭਾ ਦੁੱਧਰੀ.¹ (ਪਾਰਸਾਵ)


ਕ੍ਰਿ- ਖਾਣਾ. ਆਚਮਨ ਕਰਨਾ. ਦੇਖੋ, ਆਚਮਨ.


ਕ੍ਰਿ. ਵਿ- ਬਿਨਾ ਖ਼ਬਰ. ਅਕਸਮਾਤ. ਅਚਾਨਕ.