nan
ਦੇਖੋ, ਅਚਲ ਵਟਾਲਾ.
ਦੇਖੋ, ਚੰਦਸਤ.
ਸੰਗੀਤ ਅਨੁਸਾਰ ਸਾਜ ਦਾ ਉਹ ਠਾਟ, ਜਿਸ ਦੇ ਬੰਦ (ਸਾਰਿ- ਸੁੰਦਰੀਆਂ) ਨਾਂ ਹਿਲਾਈਆਂ ਜਾਣ, ਜਿਸ ਵਿੱਚ ਸਾਰੇ ਰਾਗ ਵਜਾਏ ਜਾ ਸਕਣ. ਇਸ ਠਾਟ ਵਿੱਚ ਸੜਜ, ਰਿਸਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਅਤੇ ਨਿਸਾਦ ਸ਼ੁੱਧ ਰਿਸਭ, ਗਾਂਧਾਰ, ਧੈਵਤ ਅਤੇ ਨਿਸਾਦ ਕੋਮਲ ਅਰ ਮਧ੍ਯਮ ਤੀਵ੍ਰ, ਇਹ ਤੇਰਾਂ ਸੁਰ ਹੁੰਦੇ ਹਨ. ਉੱਚੀ ਨੀਵੀਂ ਸਪਤਕਾਂ ਦੇ ਹਿਸਾਬ ਇਹੋ ਤੇਰਾਂ ਸੁਰ ਦੂਣੇ ਹੋਕੇ ੨੬, ਅਤੇ ਤਿਗੁਣੇ ਹੋਵੇ ੩੯ ਹੋ ਜਾਂਦੇ ਹਨ. ਦੇਖੋ, ਠਾਟ ਸ਼ਬਦ.
ਅਚਲ ਅਸਥਾਨ। ੨. ਗ੍ਯਾਨਪਦ. ਤੁਰੀਯ (ਤੁਰੀਆ) ਪਦ. "ਜਾਕੀ ਦ੍ਰਿਸਟਿ ਅਚਲ- ਠਾਣ." (ਸਵੈਯੇ ਮਃ ੨. ਕੇ) ੩. ਪਾਰਬ੍ਰਹਮ. ਕਰਤਾਰ.
ਦੇਖੋ, ਅਚਲ ਵਟਾਲਾ.
ਸੰਗ੍ਯਾ- ਨਾ ਚਲਾਇਮਾਨ ਹੋਣ ਵਾਲੀ ਬੁੱਧਿ। ੨. ਵਿ- ਅਚਲ ਹੈ ਜਿਸ ਦੀ ਬੁੱਧਿ. "ਸਤਿਗੁਰੁ ਪੁਰਖ ਅਚਲ ਅਚਲਾਮਤਿ." (ਸਾਰ ਮਃ ੪)
ਜਿਲਾ ਗੁਰੁਦਾਸਪੁਰ ਵਿੱਚ ਵਟਾਲੇ ਤੋਂ ਦੋ ਕੋਹ ਦੱਖਣ ਵੱਲ ਮਹਾਂਦੇਵ ਦਾ "ਅਚਲ" ਨਾਮੇ ਮੰਦਿਰ ਹੈ, ਇਸ ਤੋਂ ਪਿੰਡ ਦਾ ਨਾਉਂ ਭੀ 'ਅਚਲ' ਪੈਗਿਆ ਹੈ. ਵਟਾਲੇ ਨਾਲ ਅਚਲ ਪਦ ਮਿਲਾਕੇ ਦੋਹਾਂ ਦੀ ਅਚਲਵਟਾਲਾ ਸੰਗ੍ਯਾ ਹੋ ਗਈ ਹੈ. ਇੱਥੇ ਸਤਿਗੁਰੂ ਨਾਨਕ ਦੇਵ ਦੀ ਗੋਰਖਪੰਥੀਆਂ ਨਾਲ ਸੰਮਤ ੧੫੮੬ ਵਿੱਚ ਚਰਚਾ ਹੋਈ, ਜਿਸ ਦਾ ਪੂਰਾ ਵਰਣਨ "ਸਿਧਗੋਸਟਿ" ਵਿੱਚ ਹੈ. "ਮੇਲਾ ਸੁਣ ਸਿਵਰਾਤਿ ਦਾ ਬਾਬਾ ਅਚਲਵਟਾਲੇ ਆਈ." (ਭਾਗੁ)#ਸ਼ਿਵਰਾਤ੍ਰੀ ਦਾ ਮੇਲਾ ਫੱਗੁਣ ਸੁਦੀ ੧੪. ਨੂੰ ਹੋਇਆ ਕਰਦਾ ਹੈ. ਸ਼੍ਰੀ ਗੁਰੂ ਨਾਨਕ ਦੇਵ ਜਿਸ ਥਾਂ ਵਿਰਾਜੇ ਸਨ ਉੱਥੇ ਗੁਰੁਦ੍ਵਾਰਾ ਬਣਿਆ ਹੋਇਆ ਹੈ, ਜਿਸ ਦਾ ਨਾਉਂ 'ਅਚਲ ਸਾਹਿਬ' ਹੈ. ਇਥੇ ਗੁਰੂ ਸਾਹਿਬ ਦੇ ਵੇਲੇ ਦੀ ਇੱਕ ਬੇਰੀ ਹੈ. ਮਹਾਰਾਜਾ ਰਣਜੀਤ ਸਿੰਘ ਦੀ ਲਾਈ ੧੫੦ ਘੁਮਾਉਂ ਜ਼ਮੀਨ, ਅਤੇ ੫੦ ਰੁਪਯੇ ਸਾਲਾਨਾ ਜਾਗੀਰ ਹੈ. ਸਿੰਘ ਪੁਜਾਰੀ ਹੈ.
ਸੰਗ੍ਯਾ- ਪ੍ਰਿਥਿਵੀ¹। ੨. ਵਿ- ਜੋ ਚਲਣ ਵਾਲੀ ਨਾ ਹੋਵੇ.
ਦੇਖੋ, ਅਚਲਮਤਿ.