ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਧਾਨ ਦਾ ਬੀਜ. ਤੰਡੁਲ. ਚੌਲ. ਚਾਉਲ. "ਚਾਵਲ ਕਾਰਣੇ ਤੁਖ ਕਹੁ ਮੁਹਲੀ ਲਾਇ." (ਵਾਰ ਰਾਮ ੨. ਮਃ ੫) ਤੁਖ ਕਾਰਣੇ ਚਾਵਲ ਕੋ ਮੂਹਲੀ.


ਵਿ- ਚਾਉਵਾਲਾ। ੨. ਉਮੰਗ ਵਧਾਉਣ ਵਾਲਾ. "ਰਣ ਘੁਰੇ ਨਗਾਰੇ ਚਾਵਲੇ." (ਚੰਡੀ ੩) ੩. ਸੰਗ੍ਯਾ- ਇੱਕ ਅੰਨ, ਜੋ ਮਾਸ (ਮਾਹਾਂ) ਦੀ ਕ਼ਿਸਮ ਦਾ ਹੁੰਦਾ ਹੈ. ਇਸ ਦਾ ਫਲੀ ਬਹੁਤ ਲੰਮੀ ਹੁੰਦੀ ਹੈ. L. Dolichos Sinesis । ੪. ਅਰੋੜਿਆਂ ਦੀ ਇੱਕ ਜਾਤਿ. ਚਾਵਲਾਂ ਦਾ ਵਪਾਰ ਕਰਨ ਤੋਂ ਇਹ ਸੰਗ੍ਯਾ ਪਹਿਲੇ ਸਮੇਂ ਹੋਈ ਹੈ.


ਜਿਲਾ ਮੁਲਤਾਨ, ਤਸੀਲ ਮੈਲਸੀ, ਥਾਣਾ ਸਾਹੋਕੇ ਵਿੱਚ ਇੱਕ ਪਿੰਡ ਹੈ, ਜੋ ਰੇਲਵੇ ਸਟੇਸ਼ਨ "ਚਿਸ਼ਤੀਆਂ" ਤੋਂ ਉੱਤਰ ਵੱਲ ੧੬. ਮੀਲ ਦੇ ਕ਼ਰੀਬ ਹੈ. ਦੂਜੇ ਰਸਤੇ "ਮੀਆਂ ਚੰਨੂ" ਸਟੇਸ਼ਨ ਤੋਂ ੨੫ ਮੀਲ ਦੇ ਕ਼ਰੀਬ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਪਧਾਰੇ ਹਨ. ਸਾਧਾਰਣ ਦਰਬਾਰ ਬਣਿਆ ਹੋਇਆ ਹੈ. ਅਕਾਲੀ ਸਿੰਘ ਸੇਵਾਦਾਰ ਹਨ.


ਸੰਗ੍ਯਾ- ਚਪਲਤਾ. ਇੱਲਤ. ਚੌੜ.


ਦੇਖੋ, ਚਾਮੁੰਡਾ.


ਕ੍ਰਿ- ਉੱਪਰ ਰੱਖਣਾ। ੨. ਉੱਪਰ ਵੱਲ ਧਕੇਲਣਾ। ੩. ਪਹਿਰਾਉਣਾ। ੪. ਚੁਲ੍ਹੇ ਉੱਪਰ ਪਕਾਉਣ ਲਈ ਕਿਸੇ ਵਸ੍‍ਤੂ ਦਾ ਰੱਖਣਾ। ੫. ਭੇਟਾ ਅਰਪਣ ਕਰਨਾ.


ਸੰਗ੍ਯਾ- ਚਾਟ. ਰਿਸ਼ਵਤ. "ਲੋਕ ਮੁਹਾਵਹਿ ਚਾੜੀ ਖਾਇ." (ਵਾਰ ਰਾਮ ੧. ਮਃ ੧) ੨. ਸੰ. ਚਾਟੁਤਾ. ਖ਼ੁਸ਼ਾਮਦ. ਝੂਠੀ ਉਪਮਾਂ. "ਲਾੜੀ ਚਾੜੀ ਲਾਇਤਬਾਰੁ." (ਓਅੰਕਾਰ) ਦੇਖੋ, ਲਾੜੀ ਚਾੜੀ.