ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [پشت] ਪਸਗ਼ੈਬਤ. ਪਿੱਠ ਪਿੱਛੇ ਗ਼ੀਬਤ (ਨਿੰਦਾ) ਕਰਨੀ. " ਪਸਗੈਬਤ ਕਾ ਮੁੰਹ ਕਾਲਾ ਹੈ." (ਹ਼ਾਜਿਰਨਾਮਾ) ਦੇਖੋ, ਗੀਬਤ.
ਸੰ. ਪਸ਼੍ਚਿਮ. ਵਿ- ਪਿਛਲਾ। ੨. ਸੰਗ੍ਯਾ- ਸੂਰਜ ਅਸ੍ਤ ਹੋਣ ਦੀ ਦਿਸ਼ਾ. ਪੱਛਮ. ਨਿਕਲਦੇ ਸੂਰਜ ਵੱਲ ਮੂੰਹ ਕਰਨ ਤੋਂ ਜੋ ਦਿਸ਼ਾ ਪਿੱਠ ਵੱਲ ਰਹਿੰਦੀ ਹੈ. "ਪਸਚਮ ਦੁਆਰੇ ਕੀ ਸਿਲ ਓੜ." (ਭੈਰ ਕਬੀਰ) ਇੱਥੇ ਭਾਵ ਕੰਗਰੋੜ ਅਤੇ ਗਿੱਚੀ ਦੇ ਪਾਸੇ ਤੋਂ ਹੈ.
ਪਚਿਮ (ਪੱਛਮ) ਵੱਲ. "ਉਲਟਿ ਗੰਗ ਪਸ੍ਚਮਿ ਧਰੀਆ." (ਸਵੈਯੇ ਮਃ ੩. ਕੇ) ਭਾਵ- ਉਲਟੀ ਰੀਤਿ ਹੋਈ ਕਿ ਗੁਰੂ ਚੇਲੇ ਅੱਗੇ ਝੁਕਿਆ.
ਸੰ. ਪਸ੍ਚਾਤ. ਕ੍ਰਿ. ਵਿ- ਪਿੱਛੋਂ. ਬਾਦ. ਅਨੰਤਰ.
ਸੰ. ਪਸ੍ਚਾਤਾੱਪ. ਸੰਗ੍ਯਾ- ਕੋਈ ਕੰਮ ਕਰਕੇ ਪਿੱਛੋਂ ਤਪਣ ਦੀ ਕ੍ਰਿਯਾ. ਪਛਤਾਵਾ.