ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
same as ਰਸਣਾ , also ਰਸ ਮਿਚ ਜਾਣਾ
ਰਸ- ਆਸ੍ਵਾਦਨ. ਰਸ ਚੱਖਣਾ. "ਬ੍ਰਹਮ ਕਮਲ ਮਧੁ ਤਾਸ- ਰਸਾਰ੍ਦ, ਜਗਤ ਨਾਹੀ ਸੂਤਾ." (ਗੂਜ ਅਃ ਮਃ ੧) ਪਾਰਬ੍ਰਹਮ ਰੂਪ ਕਮਲ ਦੇ ਸ਼ਹਦ ਦਾ ਜਿਸ ਨੇ ਸੁਆਦ ਚੱਖਿਆ ਹੈ, ਉਹ ਗਿਆਨ ਅਵਸਥਾ ਵਿੱਚ ਹੁੰਦਾ ਹੈ, ਉਸ ਨੂੰ ਆਵਿਦ੍ਯਾ ਨਹੀਂ. ਵਿਆਪਦੀ.
ਫ਼ਾ. [رسان] ਵਿ- ਪਹੁਚਾਉਣ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਚਿੱਠੀਰਸਾਨ.
ਫ਼ਾ. [رسانم] ਮੈਂ ਪਹੁਚਾਵਾਂਗਾ. ਮੈਂ ਪਹੁਚਾਂਉਨਾ ਹਾਂ. ਮੈਂ ਪਹੁਚਾਵਾਂ.
ਫ਼ਾ. [رسانیدن] ਕ੍ਰਿ- ਪਹੁਚਾਉਣਾ.