ਵਿ- ਅਖੰਡ ਪੂਜਾ. ਇੱਕ ਰਸ ਪੂਜਨ. ਅਵਿਨਾਸ਼ੀ ਪੂਜਾ. "ਅਚੁਤਪੂਜਾ ਜੋਗ ਗੋਪਾਲ."#(ਬਿਲਾ ਮਃ ੫)
ਵਿ- ਜੋ ਚੁੱਕੇ ਨਾ. ਬੇਖ਼ਤਾ. ਅਭੁੱਲ.
ਵਿ- ਚੇਤਨਾ (ਚੈਤਨ੍ਯਤਾ) ਬਿਨਾ। ੨. ਮੂਰਖ. ਜੜ੍ਹਮਤਿ. "ਨਰ ਅਚੇਤ! ਪਾਪ ਤੇ ਡਰ ਰੇ." (ਗਉ ਮਃ ੯) ੩. ਮੂਰਛਿਤ. ਬੇਹੋਸ਼.
ਵਿ- ਚੇਤਨਤਾ ਰਹਿਤ। ੨. ਮੂਰਛਿਤ. ਬੇਹੋਸ਼। ੩. ਜੜ੍ਹਮਤਿ.
ਵਿ- ਅਚੇਤਤਾ ਹੈ ਜਿਸ ਦੇ ਸ਼ਰੀਰ ਵਿੱਚ. ਆਲਸੀ. ਉੱਦਮ ਰਹਿਤ. ਸਾਵਧਾਨਤਾਹੀਨ. "ਅਚੇਤਪਿੰਡੀ ਅਗਿਆਨ ਅੰਧਾਰ." (ਬਿਲਾ ਮਃ ੩. ਵਾਰ ੭)
ਸੰਗ੍ਯਾ- ਅਚੇਤਨ ਅਵਸਥਾ. ਜੜ੍ਹਤਾ ਦੀ ਹਾਲਤ. "ਅਚੇਤਬਿਵਸਥਾ ਮਹਿ ਲਪਟਾਨੈ." (ਸੂਹੀ ਮਃ ੫)
ਸੰਗ੍ਯਾ- ਜੜ੍ਹਮਤਿ. ਮੋਟੀ ਅ਼ਕ਼ਲ ਰੱਖਣ ਵਾਲਾ.
ਵਿ- ਚੈਨ (ਸ਼ਾਂਤਿ) ਬਿਨਾ. ਵ੍ਯਾਕੁਲ. ਦੁਖੀ.
ਸੰਗ੍ਯਾ- ਅਸ੍ਤੇਯ. ਚੋਰੀ ਦਾ ਅਭਾਵ।#੨. ਕ੍ਰਿ. ਵਿ- ਪ੍ਰਤੱਖ (ਪ੍ਰਤ੍ਯਕ੍ਸ਼੍). ਪ੍ਰਗਟ. "ਜਾਵਹਿਂਗੇ ਮਮ ਪ੍ਰਾਨ ਅਚੋਰੀ." (ਨਾਪ੍ਰ) ਵੇਖਦਿਆਂ ਹੀ ਮੇਰੇ ਪ੍ਰਾਣ ਚਲੇ ਜਾਣਗੇ.
nan
ਵਿ- ਜਿਸਤੋਂ ਵਧਕੇ ਹੋਰ ਚੰਗਾ ਨਾ ਹੋਵੇ. ਅਤਿ ਉੱਤਮ. "ਅਚੰਗ ਭੋਗ ਭੁਗਾਇਆ." (ਭਾਗੁ)