ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗੰਧਲਾ, ਜੋ ਸਾਫ ਨਹੀਂ.


ਸੰ. गान्धर्व ਵਿ- ਗੰਧਰਵ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਰਾਗਵਿਦ੍ਯਾ। ੩. ਘੋੜਾ। ੪. ਮਨੁਸਿਮ੍ਰਿਤੀ ਵਿੱਚ ਲਿਖੇ ਅੱਠ ਵਿਆਹਾਂ ਵਿੱਚੋਂ ਇੱਕ ਵਿਆਹ. ਅਰਥਾਤ ਇਸਤ੍ਰੀ ਪੁਰਖ ਦਾ ਆਪੋ ਵਿੱਚੀ ਪ੍ਰੇਮ ਹੋਣ ਪੁਰ ਹੋਇਆ ਸੰਯੋਗ.


ਦੇਖੋ, ਕੰਧਾਰ। ੨. ਵਿ- ਗੰਧਾਰ ਦੇਸ਼ ਦਾ ਕੰਧਾਰੀ. ਦੇਖੋ, ਗੰਧਾਰ। ੩. ਰਾਗ ਦੇ ਸੱਤ ਸੁਰਾਂ ਵਿੱਚੋਂ ਤੀਜਾ ਸੁਰ। ੪. ਸਿੰਦੂਰ (ਸੰਧੂਰ)


ਗਾਂਧਾਰ ਦੇ ਰਾਜਾ ਸੁਬਲ ਦੀ ਪੁਤ੍ਰੀ, ਜੋ ਕੌਰਵਵੰਸ਼ੀ ਧ੍ਰਿਤਰਾਸ੍ਟ੍ਰ ਨੂੰ ਵਿਆਹੀ ਗਈ. ਇਸ ਤੋਂ ਦੁਰਯੋਧਨ ਆਦਿ ਸੌ ਪੁਤ੍ਰ ਹੋਏ ਅਤੇ ਇੱਕ ਪੁਤ੍ਰੀ ਦੁਹਸ਼ਲਾ ਜਨਮੀ, ਜੋ ਸਿੰਧੁ ਦੇ ਰਾਜਾ ਜੈਦਰਥ ਨੂੰ ਵਿਆਹੀ ਗਈ ਸੀ. ਗਾਂਧਾਰੀ ਨੇ ਆਪਣੇ ਪਤੀ ਨੂੰ ਅੰਨ੍ਹਾ ਵੇਖਕੇ ਆਪਣੇ ਨੇਤ੍ਰਾਂ ਪੁਰ ਭੀ ਸਾਰੀ ਉਮਰ ਪੱਟੀ ਬੰਨ੍ਹਕੇ ਰੱਖੀ. ਉਸ ਦਾ ਇਹ ਭਾਵ ਸੀ ਕਿ ਜੇ ਪਤੀ ਨੇਤ੍ਰਾਂ ਦੇ ਆਨੰਦ ਤੋਂ ਵੰਚਿਤ ਹੈ, ਤਦ ਮੇਰਾ ਨੇਤ੍ਰ ਸਹਿਤ ਹੋਣਾ ਉੱਤਮ ਨਹੀਂ.