ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਲੀਕ. ਰੇਖਾ। ੨. ਗੱਡੇ ਰਥ ਆਦਿ ਦੇ ਪਹੀਏ ਦੀ ਲੀਕ. ਲੀਹਾ। ੩. ਮਰੋੜਾ. ਪੇਚਿਸ਼। ੪. ਸਿੰਧੀ. ਸ਼ਰਮ. ਹ਼ਯਾ.


ਦੇਖੋ, ਲੀਹ ੨। ੨. ਅ਼. [ملیح] ਮਲੀਹ਼. ਵਿ- ਉੱਤਮ. ਸੁੰਦਰ. "ਸੁਨਹੁ ਬਾਤ ਮਮ ਲੀਹਾ." (ਨਾਪ੍ਰ)


ਸੰਗ੍ਯਾ- ਰੇਖਾ. ਲਕੀਰ। ੨. ਲਿਖਤ. ਤਹਰੀਰ.#"ਭ੍ਰਮ ਕੀ ਲੀਕ ਮਿਟਾਈ." (ਸੋਰ ਕਬੀਰ)#ਯਾ ਜਗ ਜੀਵਨ ਕੋ ਹੈ ਯਹੈ ਫਲ#ਜੋ ਛਲ ਛਾਡ ਭਜੈ ਰਘੁਰਾਈ,#ਸੋਧਕੈ ਸੰਤ ਮਹੰਤਨ ਹੂੰ#"ਪਦਮਾਕਰ" ਬਾਤ ਯਹੈ ਠਹਿਰਾਈ,#ਹਨਐ ਰਹੈ ਹੋਨੀ ਪ੍ਰਯਾਸ ਬਿਨਾ#ਅਨਹੋਨੀ ਨ ਹ੍ਵੈ ਸਕੈ ਕੋਟਿ ਉਪਾਈ,#ਜੋ ਵਿਧਿ ਭਾਲ ਮੇ ਲੀਕ ਲਿਖੀ#ਸੁ ਬਢਾਈ ਬਢੈ ਨ ਘਟੈ ਨ ਘਟਾਈ.#੩. ਦਾਗ. ਕਲੰਕ. ਧੱਬਾ. "ਨਾਕ ਕਾਨ ਕਟ ਲੀਕ ਲਗੈਂਹੈਂ. (ਚਰਿਤ੍ਰ ੩੯੭) ੪. ਸੰ. ਸਤ੍ਯ. ਸੱਚ। ੫. ਡਿੰਗ. ਸੱਚਾ ਬਚਨ.


ਕਿ- ਕਲੰਕ ਲਾਉਣਾ. ਦੇਖੋ, ਲੀਕ ੩.


ਸੰ. ਸੰਗ੍ਯਾ- ਚੁੜੇਲ. ਡਾਇਣ. ਡਾਕਿਨੀ.


ਲੀਕ (ਰੇਖਾ) ਨੂੰ. ਦੇਖੋ, ਫਾਟਨ ੨.


ਸੰ. ਲਿਕ੍ਸ਼ਾ. ਸੰਗ੍ਯਾ- ਜੂੰ ਦਾ ਆਂਡਾ. ਯੂਕਾਂਡ (nit)