ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਨਿਰਲੇਪ. ਸਪਰਸ਼ ਬਿਨਾ. "ਕਵਲ ਅਛੋਤਾ." (ਭਾਗੁ) ੨. ਦੇਖੋ, ਅਛੂਤ.


ਦੇਖੋ, ਅਛੁਪ ਅਤੇ ਆਛੋਪ। ੨. ਤੁੱਛ. ਛੋਟਾ। ੩. ਨੰਗਾ.


ਵਿ- ਕ੍ਸ਼ੋਭ (ਘਬਰਾਹਟ) ਬਿਨਾ. ਸ਼ਾਂਤ. ਧੀਰਯ ਵਾਲਾ. ਚੰਚਲਤਾ ਰਹਿਤ.


ਅਕ੍ਸ਼੍‍ਰ. ਵਰਣ. "ਸੁ ਕਬੋ! ਤਹਿ ਅਛ੍ਰ ਬਨਾ ਕਹਿਯੋ" (ਰਾਮਾਵ) ੨. ਅਕ੍ਸ਼ਿ. ਅੱਖ. ਨੇਤ੍ਰ. "ਮਤਸ ਸਬਦ ਪ੍ਰਿਥਮੇ ਉਚਰਿ ਅਛ੍ਰ ਸਬਦ ਪੁਨ ਦੇਹੁ." (ਸਨਾਮਾ) ਮੱਛ ਦੀ ਅੱਖ.


अक्षर प्रच्छ- ਅਕ੍ਸ਼੍‍ਰ ਪ੍ਰੱਛ. ਅੱਖਰਾਂ ਦੀ ਜਿਗ੍ਯਾਸਾ (ਜਾਣਨ ਦੀ ਇੱਛਾ) ਵ੍ਯਾਕਰਣ ਸੰਬੰਧੀ ਪ੍ਰਸ਼ਨ. "ਅਛ੍ਰ ਕੇ ਪਛ੍ਰ ਕੇ ਸਿੱਧ ਸਾਧੇ." (ਅਕਾਲ) ੨. ਸੰਪ੍ਰਦਾਈ ਗ੍ਯਾਨੀ ਇਸ ਦਾ ਅਰਥ ਇਹ ਲੋਕ ਅਤੇ ਪਰਲੋਕ ਕਰਦੇ ਹਨ. ਅਤ੍ਰ ਪਰਤ੍ਰ. ਏਥੇ ਓਥੇ.


ਅਪਸਰਾ. ਹੂਰ. ਦੇਵਾਂਗਨਾ. "ਘੂਮੰਤ ਗੈਣ ਅਛ੍ਰੀ ਉਛਾਹ." (ਕਲਕੀ) ੨. ਜਦ ਅਛ੍ਰਾ ਪਛ੍ਰਾ ਮਛ੍ਰਾ ਤਿੰਨ ਸ਼ਬਦ ਇਕੱਠੇ ਆਉਂਦੇ ਹਨ, ਤਦ ਸੰਪ੍ਰਦਾਈ ਗ੍ਯਾਨੀ ਅਰਥ ਕਰਦੇ ਹਨ- ਅਛ੍ਰਾ ਇਸ ਲੋਕ ਦੀ ਇਸਤ੍ਰੀ, ਪਛ੍ਰਾ ਸ੍ਵਰਗ ਦੀ ਅਪਸਰਾ ਅਤੇ ਮਛ੍ਰਾ ਮਤਸ੍ਯ ਲੋਕ (ਪਾਤਾਲ) ਦੀ ਇਸਤ੍ਰੀ ਦੇਖੋ, ਅਛ੍ਰ.


ਸੰ. ਅਦ੍ਯ. ਕ੍ਰਿ. ਵਿ- ਅੱਜ. ਆਜ. "ਚਲਣ ਅਜ ਕਿ ਕਲ." (ਸ. ਫਰੀਦ) ੨. ਸੰ. अज्. ਧਾ- ਫੈਂਕਣਾ. ਹੱਕਣਾ. ਜਾਣਾ. ਦੌੜਨਾ। ੩. ਸੰ. अज. ਵਿ- ਜਨਮ ਰਹਿਤ. ਜੋ ਜਨਮਦਾ ਨਹੀਂ. "ਅਜ ਅਬਿਨਾਸੀ ਜੋਤਿ ਪ੍ਰਕਾਸੀ." (ਸਲੋਹ) ੪. ਸੰਗ੍ਯਾ- ਬ੍ਰਹਮਾ. "ਅਜ ਸ਼ਿਵ ਇੰਦ੍ਰ ਰਮਾਪਤਿ ਠਾਢੇ" (ਸਲੋਹ) ੫. ਬਕਰਾ. "ਅਜ ਕੈ ਵਸਿ ਗੁਰੁ ਕੀਨੋ ਕੇਹਰਿ." (ਆਸਾ ਮਃ ੫) ਨੰਮ੍ਰਤਾ ਦੇ ਅਧੀਨ ਹੰਕਾਰ ਕਰ ਦਿੱਤਾ ਹੈ। ੬. ਚੰਦ੍ਰਮਾ। ੭. ਅਯੋਧ੍ਯਾਪਤਿ ਸੂਰਯਵੰਸ਼ੀ ਰਾਜਾ ਰਘੁ ਦਾ ਪੁਤ੍ਰ, ਜੋ ਇੰਦੁਮਤੀ ਦਾ ਪਤੀ ਅਤੇ ਦਸ਼ਰਥ ਦਾ ਪਿਤਾ ਸੀ. "ਤਾਂਤੇ ਪੁਤ੍ਰ ਹੋਤ ਭਯੋ ਅਜ ਬਰ." (ਵਿਚਿਤ੍ਰ) ੮. ਕਾਮਦੇਵ। ੯. ਕਰਤਾਰ. ਵਾਹਗੁਰੂ। ੧੦. ਫ਼ਾ. [از] ਅਜ਼. ਵ੍ਯ- ਸੇ. ਤੋਂ. "ਦੌਲਤੇ ਅਜ਼ ਮਾਹ ਤਾ ਮਾਹੀ ਤੁਰਾਸ." (ਜਿੰਦਗੀ)


ਸੰਗ੍ਯਾ- ਅਪਯਸ਼. ਨਿੰਦਾ. "ਇਸ ਲੋਕ ਅਜਸ ਨਹਿ ਡਰੈ ਕੂਹ." (ਗੁਪ੍ਰਸੂ)


ਜਨਮੇਜਯ ਦਾ ਪੁਤ੍ਰ. ਜਿਸ ਦਾ ਨਾਉਂ ਅਜਯ ਸਿੰਘ ਭੀ ਹੈ.