nan
nan
ਵਿ- ਗ੍ਯਾਨ ਵਾਲਾ. ਗ੍ਯਾਨੀ.
ਕਾਸ਼ੀ ਵਿੱਚ ਇੱਕ ਖੂਹ, ਜੋ ਸਕੰਦ ਪੁਰਾਣ ਅਨੁਸਾਰ ਸ਼ਿਵ ਨੇ ਆਪਣੇ ਤ੍ਰਿਸ਼ੂਲ ਨਾਲ ਖੋਦਿਆ ਹੈ ਅਤੇ ਜਿਸ ਵਿੱਚੋਂ ਗ੍ਯਾਨ ਹੀ ਜਲਰੂਪ ਹੋਕੇ ਵਹਿਆ ਹੈ. ਕਾਸ਼ੀ ਵਿੱਚ ਇਹ ਕਥਾ ਪ੍ਰਚਲਿਤ ਹੈ ਕਿ ਜਦ ਔਰੰਗਜ਼ੇਬ ਬਨਾਰਸ ਪਹੁਚਿਆ, ਤਦ 'ਵਿਸ਼੍ਵਨਾਥ ਸ਼ਿਵਲਿੰਗ' ਕੁੱਦਕੇ ਗ੍ਯਾਨਕੂਪ ਵਿੱਚ ਡਿਗ ਪਿਆ.¹ ਔਰੰਗਜ਼ੇਬ ਨੇ ਵਿਸ਼੍ਵਨਾਥ ਦਾ ਮੰਦਿਰ ਤੋੜਕੇ ਉਸ ਥਾਂ ਮਸਜਿਦ ਬਣਵਾਈ, ਜੋ ਹੁਣ ਵਿਦ੍ਯ ਮਾਨ ਹੈ.
ਵਿ- ਗ੍ਯਾਨਵਾਨ. "ਗਿਆਨਵੰਤ ਕਉ ਤਤੁਵੀਚਾਰ." (ਗਉ ਬਾਵਨ ਕਬੀਰ); ਵਿ- ਗ੍ਯਾਨਵਾਨ. ਗ੍ਯਾਨੀ.
ਸੰ. ज्ञानिन् ਗ੍ਯਾਨੀ. ਵਿ- ਜਾਣਨ ਵਾਲਾ. ਗ੍ਯਾਤਾ. ਆ਼ਲਿਮ. "ਆਪੁ ਬੀਚਾਰੇ ਸੁ ਗਿਆਨੀ ਹੋਇ." (ਗਉ ਮਃ ੧) "ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੁ ਨਾਨਕ ਸੁਨ ਰੇ ਮਨਾ, ਗਿਆਨੀ ਤਾਹਿ ਬਖਾਨ." (ਸਃ ਮਃ ੯) ੨. ਦੇਖੋ, ਗ੍ਯਾਨੀ.; ਦੇਖੋ, ਗਿਆਨੀ। ੨. ਪੰਜਾਬੀ ਦਾ ਉੱਚ ਦਰਜੇ ਦਾ ਇਮਤਿਹਾਨ। ੩. ਉਹ ਪੁਰਖ ਜਿਸ ਨੇ ਗਿਆਨੀ ਦੀ ਪਰੀਖ੍ਯਾ ਪਾਸ ਕੀਤੀ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਅਰਥਾਂ ਦਾ ਗ੍ਯਾਤਾ, ਸਿੱਖ ਪੰਡਿਤ.¹
ਦੇਖੋ, ਇੰਦ੍ਰਿਯ.
ਸੰ. ज्ञापक ਵਿ- ਜਤਲਾਨੇ ਵਾਲਾ. ਸਮਝਾਉਣ ਵਾਲਾ. ਦੇਖੋ, ਗ੍ਯਪ ਧਾ.
ਸੰ. ज्ञापन ਸੰਗ੍ਯਾ- ਜਤਲਾਨਾ. ਸਮਝਾਉਣਾ। ੨. ਪ੍ਰਗਟ ਕਰਨਾ.
ਸੰਗ੍ਯਾ- ਗ੍ਯਾਰ੍ਹਵੀਂ ਤਿਥਿ, ਏਕਾਦਸ਼ੀ. ਗ੍ਯਾਰਹ. ਦੇਖੋ, ਗਿਆਰਹ.
ਸੰਗ੍ਯਾ- ਗ੍ਯਾਰਵੀਂ ਤਿਥਿ. ਏਕਾਦਸ਼ੀ.
ਗ੍ਯਾਰਾਂ. ਏਕਾਦਸ਼. "ਗਿਆਰਹ ਮਾਸ ਪਾਸ ਕੈ ਰਾਖੇ." (ਪ੍ਰਭਾ ਕਬੀਰ)