ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲਿਖਿਤ. "ਤਿਨਾ ਮਿਲਿਆ ਗੁਰੁ ਆਇ, ਜਿਨ ਕਉ ਲੀਖਿਆ." (ਸੂਹੀ ਮਃ ੧)


ਲਿਖੇ। ੨. ਲਿਖੇ ਹੋਏ. "ਦਸ ਅਠ ਲੀਖੇ ਹੋਵਹਿ ਪਾਸਿ." (ਬਸੰ ਮਃ ੧)


ਦੇਖੋ, ਲਿੰਗ ੫. "ਦੇਵਲ ਮਧੇ ਲੀਗੁ ਆਛੈ." (ਟੋਡੀ ਨਾਮਦੇਵ)


ਇੱਕ ਸਦਾ ਬਹਾਰ ਬੂਟਾ, ਜਿਸ ਨੂੰ ਗੁੱਛੇਦਾਰ ਫਲ ਲਗਦੇ ਹਨ, ਜਿਨ੍ਹਾਂ ਤੇ ਪਤਲੀ ਛਿੱਲ ਅਤੇ ਅੰਦਰ ਰਸਦਾਰ ਚਿੱਟਾ ਗੁੱਦਾ ਹੁੰਦਾ ਹੈ. ਇਹ ਕਰਸਾਹ ਵਿੱਚ ਪਕਦੇ ਹਨ. ਇਹ ਬੂਟਾ ਚੀਨ ਤੋਂ ਆਇਆ ਹੈ, ਹੁਣ ਭਾਰਤ ਵਿੱਚ ਸਾਰੇ ਹੁੰਦਾ ਹੈ, ਪਰ ਬੰਗਾਲ ਅਤੇ ਬਿਹਾਰ ਵਿੱਚ ਬਹੁਤ ਜਾਦਾ ਦੇਖੀਦਾ ਹੈ. Nephelium Litchi.


ਲੀਜੈ. ਗ੍ਰਹਣ ਕਰੀਜੈ. "ਅੰਮ੍ਰਿਤੁ ਲੀਚੈ ਜੀਉ." (ਮਾਝ ਮਃ ੪) ੨. ਉਲੀਚੈ. ਉੱਲੁੰਚਨ (उल्लूचन्. ) ਕਰੀਜੈ. ਦੇਖੋ, ਉਲੀਚਨ.