ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤੜਫਕੇ. ਦੇਖੋ, ਤੜਫਣਾ.


ਕ੍ਰਿ. ਵਿ- ਛੇਤੀ. ਤੁਰੰਤ। ੨. ਸੰਗ੍ਯਾ- ਦਾਣੇ ਭੁੱਜਣ ਅਤੇ ਬੰਦੂਕਾਂ ਦੇ ਇੱਕ ਵਾਰ ਚੱਲਣ ਤੋਂ ਹੋਈ ਧੁਨਿ. "ਤੜਭੜ ਭਈ ਵਿਸਾਲ." (ਗੁਪ੍ਰਸੂ)


ਦੇਖੋ, ਤੜਾਕਾ। ੨. ਦੇਖੋ, ਤੜਾਗ.


ਸੰਗ੍ਯਾ- ਤੜਕਾਰ. ਤੜ ਤੜ ਸ਼ਬਦ. ਬੰਦੂਕ਼ ਆਦਿ ਦੀ ਧੁਨਿ। ੨. ਤਿੱਖੀ ਧੁੱਪ ਦਾ ਤਾਉ.


ਸੰ. ਤਡਾਗ. ਸੰਗ੍ਯਾ- ਤਾਲ. ਸਰ. ਤਲਾਉ. ਪੰਜ ਸੌ ਧਨੁਸ ਪ੍ਰਮਾਣ ਜਿਸ ਦਾ ਵਿਸ੍ਤਾਰ ਹੋਵੇ, ਉਸ ਦੀ ਤੜਾਗ ਸੰਗ੍ਯਾ ਹੈ. ਧਨੁਸ ਚਾਰ ਹੱਥ ਦਾ ਹੁੰਦਾ ਹੈ.


ਸੰਗ੍ਯਾ- ਤਾਲਾਂ ਦਾ ਪਤਿ, ਵਰੁਣ. (ਸਨਾਮਾ)


ਸੰਗ੍ਯਾ- ਤਾਲਾਂ ਦਾ ਸ੍ਵਾਮੀ ਵਰੁਣ, ਉਸ ਦਾ ਸ਼ਸਤ੍ਰ ਫਾਹੀ (ਪਾਸ਼). (ਸਨਾਮਾ)